NEET Paper Leak Row: NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ‘ਚ ਹੰਗਾਮਾ ਹੋਇਆ ਹੈ। ਇਸ ਪੇਪਰ ਲੀਕ ਦੇ ਤਾਰ ਬਿਹਾਰ ਅਤੇ ਝਾਰਖੰਡ ਨਾਲ ਡੂੰਘੇ ਜੁੜੇ ਹੋਏ ਹਨ। ਪੁਲਿਸ ਨੇ ਇਸ ਮਾਮਲੇ ਨਾਲ ਸਬੰਧਤ ਪੰਜ ਲੋਕਾਂ ਨੂੰ ਝਾਰਖੰਡ ਦੇ ਦੇਵਘਰ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਹੁਣ ਕਰੜਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਦੂਜੇ ਪਾਸੇ ਇਸ ਮਾਮਲੇ ‘ਚ ਪੁਲਸ ਬਿਹਾਰ ਦੇ ਕੁਝ ਲੋਕਾਂ ਦੀ ਭਾਲ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ NEET ਪ੍ਰੀਖਿਆ ਪੇਪਰ ਲੀਕ ਮਾਮਲੇ ‘ਚ ਇਨ੍ਹਾਂ ਸਾਰੇ ਬਦਮਾਸ਼ਾਂ ਦੀ ਵੱਡੀ ਭੂਮਿਕਾ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਪੇਪਰ ਸਭ ਤੋਂ ਪਹਿਲਾਂ ਹਜ਼ਾਰੀਬਾਗ ਦੇ ਇਕ ਸੈਂਟਰ ਤੋਂ ਲੀਕ ਹੋਇਆ ਸੀ।
ਜਾਣਕਾਰੀ ਮੁਤਾਬਕ ਪਟਨਾ ‘ਚ ਸੜੇ ਹੋਏ ਪ੍ਰਸ਼ਨ ਪੱਤਰਾਂ ਦੀ ਜੋ ਬੁਕਲੇਟ ਬਰਾਮਦ ਕੀਤੀ ਗਈ ਸੀ। ਉਸ ਦੇ ਆਧਾਰ ਤੇ ਇਹ ਖੁਲਾਸਾ ਹੋਇਆ ਹੈ। ਕਿ ਪੇਪਰ ਹਜ਼ਾਰੀਬਾਗ ਦੇ ਕੇਂਦਰ ਤੋਂ ਲੀਕ ਹੋਇਆ ਸੀ। NEET ਪੇਪਰ ਲੀਕ ਦੇ ਦੋਸ਼ੀ ਸਿਕੰਦਰ ਯਾਦਵਿੰਦਰ ਨੇ ਕਬੂਲ ਕੀਤਾ ਹੈ ਕਿ ਉਸਨੇ ਅਮਿਤ ਆਨੰਦ ਅਤੇ ਨਿਤੀਸ਼ ਕੁਮਾਰ ਤੋਂ 30 ਤੋਂ 32 ਲੱਖ ਰੁਪਏ ਵਿੱਚ ਪੇਪਰ ਖਰੀਦਿਆ ਸੀ। ਫਿਰ ਉਸਨੇ ਸਮਸਤੀਪੁਰ ਦੇ ਅਨੁਰਾਗ ਯਾਦਵ, ਦਾਨਾਪੁਰ ਪਟਨਾ ਦੇ ਆਯੂਸ਼ ਕੁਮਾਰ, ਗਯਾ ਦੇ ਸ਼ਿਵਾਨੰਦਨ ਕੁਮਾਰ ਅਤੇ ਰਾਂਚੀ ਦੇ ਅਭਿਸ਼ੇਕ ਕੁਮਾਰ ਨੂੰ ਇਹ ਪੇਪਰ 40-40 ਲੱਖ ਰੁਪਏ ਵਿੱਚ ਵੇਚੇ ਸਨ। ਇਨ੍ਹਾਂ ਚਾਰਾਂ ਉਮੀਦਵਾਰਾਂ ਨੂੰ 4 ਮਈ ਨੂੰ ਪਟਨਾ ਦੇ ਰਾਮਕ੍ਰਿਸ਼ਨ ਨਗਰ ਵਿੱਚ NEET ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਰਾਤ ਭਰ ਪੇਪਰ ਰਟਵਾਿਆ ਗਿਆ ਸੀ।
ਪੁਲਸ ਇਸ ਪੂਰੇ ਮਾਮਲੇ ‘ਚ ਸੰਜੀਵ ਮੁਖੀਆ ਉਰਫ ਲੁਟਨ ਦੀ ਭਾਲ ਕਰ ਰਹੀ ਹੈ। ਬੀਪੀਐਸਸੀ ਪੇਪਰ ਲੀਕ ਮਾਮਲੇ ਵਿੱਚ ਸੰਜੀਵ ਮੁਖੀਆ ਦਾ ਪੁੱਤਰ ਸ਼ਿਵ ਕੁਮਾਰ ਪਹਿਲਾਂ ਹੀ ਜੇਲ੍ਹ ਵਿੱਚ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਬਿਹਾਰ ਵਿੱਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੰਜੀਵ ਮੁਖੀਆ NEET ਦੀ ਪ੍ਰੀਖਿਆ ਦੇ ਬਾਅਦ ਤੋਂ ਹੀ ਤੋਂ ਫਰਾਰ ਹੈ। ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਅਮਿਤ ਆਨੰਦ ਦੇ ਨਾਨਕੇ ਘਰ ਵੀ ਛਾਪੇਮਾਰੀ ਕੀਤੀ ਹੈ। ਅਤੇ ਪੁਲਿਸ ਮੁਤਾਬਕ ਅਮਿਸ ਆਨੰਦ ਖਗੜਿਆ ਜਿਲੇ ਦੇ ਸੋਨਬਰਸਾ ਦਾ ਨਿਵਾਸੀ ਹੈ।
ਹਿੰਦੂਸਥਾਨ ਸਮਾਚਾਰ