T20 World Cup 2024: ਵੈਸਟਇੰਡੀਜ਼ ਦੀ 2024 ਟੀ-20 ਵਿਸ਼ਵ ਕੱਪ ਟੀਮ ਵਿੱਚ ਜ਼ਖਮੀ ਬਰੈਂਡਨ ਕਿੰਗ ਦੇ ਬਦਲ ਵਜੋਂ ਖੱਬੇ ਹੱਥ ਦੇ ਬੱਲੇਬਾਜ਼ ਕਾਇਲ ਮੇਅਰਜ਼ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਆਈਸੀਸੀ ਨੇ ਸ਼ੁੱਕਰਵਾਰ ਦੇਰ ਰਾਤ ਉਪਰੋਕਤ ਜਾਣਕਾਰੀ ਦਿੱਤੀ।
37 ਟੀ-20 ਮੈਚ ਖੇਡਣ ਵਾਲੇ ਮੇਅਰਜ਼ ਨੂੰ ਕਿੰਗ ਦੇ ਸਾਈਡ ਸਟ੍ਰੇਨ ਕਾਰਨ ਟੂਰਨਾਮੈਂਟ ਦੇ ਬਾਕੀ ਬਚੇ ਮੈਚਾਂ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਬਦਲ ਵਜੋਂ ਨਾਮਜ਼ਦ ਕੀਤਾ ਗਿਆ ਸੀ। ਕਿੰਗ ਨੂੰ ਬੁੱਧਵਾਰ (19 ਜੂਨ) ਨੂੰ ਇੰਗਲੈਂਡ ਖਿਲਾਫ ਬੱਲੇਬਾਜ਼ੀ ਕਰਦੇ ਹੋਏ ਸੱਟ ਲੱਗ ਗਈ ਸੀ ਅਤੇ ਉਨ੍ਹਾਂ ਨੂੰ 23 ਦੌੜਾਂ ‘ਤੇ ਰਿਟਾਇਰ ਹੋਣਾ ਪਿਆ। ਵੈਸਟਇੰਡੀਜ਼ ਇਹ ਮੈਚ 8 ਵਿਕਟਾਂ ਨਾਲ ਹਾਰ ਗਿਆ ਸੀ।
ਮੇਅਰਸ ਦੇ 23 ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਮੇਜ਼ਬਾਨ ਟੀਮ ਦੇ ਅੰਤਮ ਸੁਪਰ 8 ਮੈਚ ਤੋਂ ਪਹਿਲਾਂ ਸ਼ਨੀਵਾਰ ਨੂੰ ਟੀਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ