Khandwa: ਮੱਧ ਪ੍ਰਦੇਸ਼ ਦੇ ਖੰਡਵਾ ਸ਼ਹਿਰ ‘ਚ ਸ਼ੁੱਕਰਵਾਰ ਸਵੇਰੇ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਇਸ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ‘ਚ ਸ਼ੁੱਕਰਵਾਰ ਸਵੇਰੇ 09:04:19 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 3.6 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਖੰਡਵਾ ਤੋਂ 10 ਕਿਲੋਮੀਟਰ ਦੂਰ ਰਿਹਾ।
ਸ਼ਹਿਰ ਦੇ ਨਾਗਚੁਨ ਰੋਡ ‘ਤੇ ਸਥਿਤ ਹਾਊਸਿੰਗ ਬੋਰਡ ਕਲੋਨੀ, ਕੀਰਤੀ ਨਗਰ, ਨਵਕਾਰ ਨਗਰ, ਗੁਲਮੋਹਰ ਕਲੋਨੀ, ਆਨੰਦ ਨਗਰ, ਮਾਤਾ ਚੌਕ, ਇਮਲੀਪੁਰਾ, ਹਾਤਮਪੁਰਾ, ਸਿੰਘਾੜ ਤਲਾਈ, ਛੈਗਾਂਵਮਾਖਨ ਸਮੇਤ ਕਈ ਇਲਾਕਿਆਂ ‘ਚ ਕੰਬਣੀ ਤੋਂ ਡਰੇ ਲੋਕ ਘਰਾਂ ‘ਚੋਂ ਬਾਹਰ ਆ ਗਏ। ਏਡੀਐਮ ਕਾਸ਼ੀਰਾਮ ਬਡੋਲੇ ਨੇ ਦੱਸਿਆ ਕਿ ਸਥਾਨਕ ਮੌਸਮ ਵਿਭਾਗ ਨੇ ਭੂਚਾਲ ਦੀ ਤੀਬਰਤਾ 3.6 ਦੱਸੀ ਹੈ। ਇਹ ਸਿਰਫ ਕੰਬਣੀ ਤੱਕ ਹੀ ਸੀਮਤ ਰਿਹਾ। ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਹਿੰਦੂਸਥਾਨ ਸਮਾਚਾਰ