New Delhi: ਦੁਨੀਆ ਦੇ ਕਈ ਦੇਸ਼ਾਂ ਵਿੱਚ ਭਾਰਤ ਦੀ ਮੌਜੂਦਗੀ ਨੂੰ ਲੈ ਕੇ ਨਮਸਤੇ ਸਮਿਟ ਇੰਡੀਆ ਟਰੱਸਟ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸਦੀ ਕਮਾਨ ਸਾਬਕਾ ਕੇਂਦਰੀ ਮੰਤਰੀ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਕਰਨਗੇ। ਸਾਂਪਲਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ। ਇਹ ਜਾਣਕਾਰੀ ਸਮਿਟ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਸ਼ਿਆਮ ਜਾਜੂ ਨੇ ਰਿਲੀਜ਼ ਵਿੱਚ ਦਿੱਤੀ।
ਸੰਗਠਨ ਦੇ ਜਨਰਲ ਸਕੱਤਰ ਮਹੇਸ਼ ਵਰਮਾ ਨੇ ਕਿਹਾ ਹੈ ਕਿ ਇਸਦੀ ਸ਼ੁਰੂਆਤ ਨੇਪਾਲ ਤੋਂ ‘ਨਮਸਤੇ ਨੇਪਾਲ’ ਦੇ ਆਯੋਜਨ ਨਾਲ ਹੋਵੇਗੀ। ਇਸੇ ਤਰ੍ਹਾਂ ਦੇ ਸਮਾਗਮ ਵੀਅਤਨਾਮ, ਲਕਸਮਬਰਗ, ਸਿੰਗਾਪੁਰ, ਕੀਨੀਆ, ਤਨਜ਼ਾਨੀਆ, ਘਾਨਾ, ਗ੍ਰੇਟ ਬ੍ਰਿਟੇਨ, ਅਮਰੀਕਾ ਆਦਿ ਦੇਸ਼ਾਂ ਵਿੱਚ ਵੀ ਕਰਵਾਏ ਜਾਣਗੇ। ਇਸਦਾ ਉਦੇਸ਼ ਪੂਰੀ ਦੁਨੀਆ ਵਿੱਚ ਰਹਿੰਦੇ ਭਾਰਤ ਦੇ ਲੋਕਾਂ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਉਤਸ਼ਾਹਿਤ ਕਰਨਾ ਹੈ।
ਜਾਜੂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਭਾਰਤ ਤੋਂ ਇਲਾਵਾ ਦੁਨੀਆ ਦੇ ਅਨੇਕਾਂ ਦੇਸ਼ਾਂ ‘ਚ ਸਮਿਟ ਇੰਡੀਆ ਦੇ ਇਸ ਚੈਪਟਰ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਸਮੁੱਚੀ ਮੁਹਿੰਮ ਦੀ ਅਗਵਾਈ ਅੰਤਰਰਾਸ਼ਟਰੀ ਪ੍ਰਧਾਨ ਵਿਜੇ ਸਾਂਪਲਾ ਕਰਨਗੇ। ਇਸਦਾ ਮੁੱਖ ਉਦੇਸ਼ ਭਾਰਤ ਦੇ ਵਿਸ਼ਵਗੁਰੂ ਹੋਣ ਦੀ ਭੂਮਿਕਾ ਨੂੰ ਕਿਵੇਂ ਵਧਾਇਆ ਜਾਵੇ ਅਤੇ ਭਾਰਤ ਦੀ ਸਿੱਖਿਆ ਨੀਤੀ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਯੋਗ, ਆਯੁਰਵੇਦ, ਪੰਚਕਰਮ, ਕਲਾ-ਸੱਭਿਆਚਾਰ, ਸਿਹਤ, ਹੁਨਰ ਆਦਿ ਦੇ ਖੇਤਰਾਂ ਵਿੱਚ ਪ੍ਰਚਾਰ ਅਤੇ ਸਹਿਮਤੀ ਨਾਲ ਕੰਮ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਦੇਸ਼ ਤੋਂ ਬਾਹਰ ਰਹਿੰਦੇ ਲੋਕਾਂ ਨੂੰ ਡੈਸਟੀਨੇਸ਼ਨ ਵੈਡਿੰਗ ਲਈ ਭਾਰਤ ਆਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੈਂਪ ਲਗਾ ਕੇ ਉੱਥੇ ਦੇ ਲੋਕਾਂ ਨੂੰ ਭਾਰਤ ਦੇ ਤਕਨੀਕੀ ਵਿਕਾਸ ਖਾਸ ਕਰਕੇ ਮੈਡੀਕਲ, ਆਈ.ਟੀ., ਖੋਜ ਅਤੇ ਵਿਕਾਸ, ਸੇਵਾਵਾਂ ਆਦਿ ਦੇ ਖੇਤਰਾਂ ਵਿੱਚ ਹੋਈ ਤਰੱਕੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਨਮਸਤੇ ਸਮਿਟ ਇੰਡੀਆ ਦਾ ਪਹਿਲਾ ਪੜਾਅ ਨੇਪਾਲ ਹੈ।
ਹਿੰਦੂਸਥਾਨ ਸਮਾਚਾਰ