New Delhi: ਹਰਿਆਣਾ ਦੀ ਸੀਨੀਅਰ ਕਾਂਗਰਸ ਨੇਤਾ ਕਿਰਨ ਚੌਧਰੀ ਅਤੇ ਉਨ੍ਹਾਂ ਦੀ ਬੇਟੀ ਸ਼ਰੂਤੀ ਚੌਧਰੀ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਈ ਹਨ। ਕੱਲ੍ਹ ਹੀ ਦੋਵਾਂ ਆਗੂਆਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਦੋਵੇਂ ਮਹਿਲਾ ਆਗੂ ਪਾਰਟੀ ਹੈੱਡਕੁਆਰਟਰ ਵਿਖੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਈਆਂ।
आज नई दिल्ली स्थित भाजपा मुख्यालय में हरियाणा की नेत्री किरण चौधरी अपनी बेटी श्रुति चौधरी के संग भाजपा परिवार में शामिल हुई हैं।
मैं हरियाणा के माननीय मुख्यमंत्री @NayabSainiBJP जी, @tarunchughbjp जी एवं अन्य साथियों के साथ भाजपा परिवार में उनका हृदय से स्वागत करते हैं। pic.twitter.com/WZcwTsHsDm
— Manohar Lal (@mlkhattar) June 19, 2024
ਕਿਰਨ ਚੌਧਰੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਹਨ। ਉਹ ਭਿਵਾਨੀ ਜ਼ਿਲ੍ਹੇ ਦੇ ਤੋਸ਼ਾਮ ਤੋਂ ਵਿਧਾਇਕ ਹਨ। ਸ਼ਰੂਤੀ ਚੌਧਰੀ ਕਾਂਗਰਸ ਦੀ ਹਰਿਆਣਾ ਇਕਾਈ ਦੀ ਕਾਰਜਕਾਰੀ ਪ੍ਰਧਾਨ ਵੀ ਸਨ। ਕਿਰਨ ਚੌਧਰੀ ਦਾ ਭਾਜਪਾ ‘ਚ ਸਵਾਗਤ ਕਰਦੇ ਹੋਏ ਕੇਂਦਰੀ ਮੰਤਰੀ ਖੱਟਰ ਨੇ ਕਿਹਾ ਕਿ ਭਾਵੇਂ ਕਿਰਨ ਚੌਧਰੀ ਕਾਂਗਰਸ ‘ਚ ਰਹੀ ਹਨ ਪਰ ਉਨ੍ਹਾਂ ਦਾ ਮਨ ਹਮੇਸ਼ਾ ਭਾਜਪਾ ‘ਚ ਰਿਹਾ ਹੈ।
ਉੱਥੇ ਹੀ ਕਿਰਨ ਚੌਧਰੀ ਨੇ ਕਿਹਾ ਕਿ ਹਰਿਆਣਾ ਵਿਚ ਕਾਂਗਰਸ ਇਕ ਵਿਅਕਤੀ ਕੇਂਦਰਿਤ ਹੋ ਗਈ ਹੈ। ਉਨ੍ਹਾਂ ਨੇ ਪਾਰਟੀ ਨੂੰ ਕਦੇ ਅੱਗੇ ਨਹੀਂ ਵਧਣ ਦਿੱਤਾ। ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਕੀਤਾ ਤਾਂ ਜੋ ਉਹ ਆਪਣੇ ਵਰਕਰਾਂ ਦੀ ਭਲਾਈ ਨੂੰ ਯਕੀਨੀ ਬਣਾ ਸਕਣ।
ਹਿੰਦੂਸਥਾਨ ਸਮਾਚਾਰ