New Delhi: ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਆਲ ਟਾਈਮ ਹਾਈ ਦਾ ਰਿਕਾਰਡ ਬਣਾਇਆ। ਹਫਤੇ ਦੇ ਤੀਜੇ ਦਿਨ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 280 ਅੰਕਾਂ ਦੀ ਛਾਲ ਮਾਰ ਕੇ 77,581 ਦੇ ਪੱਧਰ ਨੂੰ ਛੂਹ ਗਿਆ। ਹਾਲਾਂਕਿ ਸ਼ੁਰੂਆਤੀ ਤੇਜ਼ੀ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਗਿਰਾਵਟ ਦੇਖਣ ਨੂੰ ਮਿਲੀ। ਫਿਲਹਾਲ ਸੈਂਸੈਕਸ 340.63 (0.44 ਫੀਸਦੀ) ਦੀ ਗਿਰਾਵਟ ਨਾਲ 76,960.51 ਅੰਕ ਦੇ ਪੱਧਰ ’ਤੇ ਟ੍ਰੈਂਡ ਕਰ ਰਿਹਾ ਹੈ।
ਨਿਫਟੀ ਵੀ ਸ਼ੁਰੂਆਤੀ ਕਾਰੋਬਾਰ ‘ਚ 73 ਅੰਕਾਂ ਮਜ਼ਬੂਤੀ ਨਾਲ 23,630 ਅੰਕ ਦੇ ਪੱਧਰ ‘ਤੇ ਪਹੁੰਚ ਗਿਆ। ਫਿਲਹਾਲ ਨਿਫਟੀ 133.75 (0.57 ਫੀਸਦੀ) ਦੀ ਗਿਰਾਵਟ ਨਾਲ 23,424.15 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਰਿਹਾ ਹੈ। ਇਸ ਤੋਂ ਇਕ ਦਿਨ ਪਹਿਲਾਂ 18 ਜੂਨ ਨੂੰ ਸ਼ੇਅਰ ਬਾਜ਼ਾਰ ਨੇ ਆਲ ਟਾਈਮ ਹਾਈ ਦਾ ਰਿਕਾਰਡ ਬਣਾਇਆ ਸੀ। ਬੀਐਸਈ ਸੈਂਸੈਕਸ 308.37 ਅੰਕ ਜਾਂ 0.40 ਫੀਸਦੀ ਦੀ ਛਾਲ ਮਾਰ ਕੇ 77,301.14 ‘ਤੇ ਬੰਦ ਹੋਇਆ ਸੀ। ਉੱਥੇ ਹੀ ਐੱਨਐੱਸਈ ਨਿਫਟੀ 92.30 ਅੰਕ ਜਾਂ 0.39 ਫੀਸਦੀ ਮਜ਼ਬੂਤੀ ਨਾਲ 23,557.90 ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ