Riyadh:Riyadh: ਸਾਊਦੀ ਅਰਬ ਦੇ ਮੱਕਾ ‘ਚ ਹੱਜ ਲਈ ਆਉਣ ਵਾਲੇ ਸ਼ਰਧਾਲੂਆਂ ‘ਤੇ ਗਰਮੀ ਨੇ ਤਬਾਹੀ ਬਰਪਾਈ ਹੋਈ ਹੈ। 12 ਜੂਨ ਤੋਂ 19 ਜੂਨ ਤੱਕ ਚੱਲਣ ਵਾਲੀ ਹੱਜ ਯਾਤਰਾ ਦੌਰਾਨ ਹੁਣ ਤੱਕ ਕੁੱਲ 577 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਕਾਰਨ ਸਾਊਦੀ ਅਰਬ ‘ਚ ਪੈ ਰਹੀ ਭਿਆਨਕ ਗਰਮੀ ਨੂੰ ਦੱਸਿਆ ਜਾ ਰਿਹਾ ਹੈ।
‘ਦਿ ਗਾਰਜੀਅਨ’ ਅਖਬਾਰ ਦੀ ਰਿਪੋਰਟ ਮੁਤਾਬਕ ਮਰਨ ਵਾਲੇ ਸ਼ਰਧਾਲੂਆਂ ‘ਚ 323 ਮਿਸਰ ਦੇ ਅਤੇ 60 ਜਾਰਡਨ ਦੇ ਨਾਗਰਿਕ ਸਨ। ਇਸ ਤੋਂ ਇਲਾਵਾ ਇਰਾਨ, ਇੰਡੋਨੇਸ਼ੀਆ ਅਤੇ ਸੇਨੇਗਲ ਦੇ ਸ਼ਰਧਾਲੂਆਂ ਦੀ ਵੀ ਮੌਤ ਹੋ ਚੁੱਕੀ ਹੈ। ਮਿਸਰ ਦੇ ਵਿਦੇਸ਼ ਮੰਤਰੀ ਨੇ ਕੱਲ੍ਹ ਕਿਹਾ ਕਿ ਉਹ ਲਾਪਤਾ ਦੀ ਭਾਲ ਲਈ ਸਾਊਦੀ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ। ਸਾਊਦੀ ਅਰਬ ਨੇ ਕਿਹਾ ਹੈ ਕਿ ਗਰਮੀ ਕਾਰਨ ਬੀਮਾਰ ਹੋਏ ਕਰੀਬ 2,000 ਸ਼ਰਧਾਲੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
More than 550 people have died due to extreme heat during hajj in Saudi Arabia – AFP
The dead include 323 Egyptians, about 60 pilgrims from Jordan and 35 from Tunisia. They had come to perform the traditional pilgrimage to the holy sites of Mecca and Medina.
The main causes of… pic.twitter.com/8A9ZgpPmuS
— NEXTA (@nexta_tv) June 19, 2024
ਦਿ ਗਾਰਡੀਅਨ ਮੁਤਾਬਕ 17 ਜੂਨ ਨੂੰ ਮੱਕਾ ਦੀ ਗ੍ਰੈਂਡ ਮਸਜਿਦ ‘ਚ ਤਾਪਮਾਨ 51.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਾਊਦੀ ਅਰਬ ਦੇ ਅਧਿਕਾਰੀਆਂ ਮੁਤਾਬਕ ਮੱਕਾ ‘ਚ ਜਲਵਾਯੂ ਪਰਿਵਰਤਨ ਦਾ ਡੂੰਘਾ ਪ੍ਰਭਾਵ ਪੈ ਰਿਹਾ ਹੈ। ਇੱਥੇ ਔਸਤ ਤਾਪਮਾਨ ਹਰ 10 ਸਾਲਾਂ ਵਿੱਚ 0.4 ਡਿਗਰੀ ਸੈਲਸੀਅਸ ਵਧ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਹੱਜ ‘ਤੇ ਗਏ 240 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇੰਡੋਨੇਸ਼ੀਆ ਦੇ ਸਨ। ਸਾਊਦੀ ਨੇ ਸਾਰੇ ਯਾਤਰੀਆਂ ਨੂੰ ਛਤਰੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲਗਾਤਾਰ ਪਾਣੀ ਪੀਣ ਅਤੇ ਧੁੱਪ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ। ਇਸ ਸਾਲ ਕਰੀਬ 18 ਲੱਖ ਸ਼ਰਧਾਲੂ ਹਜ ਲਈ ਪਹੁੰਚੇ ਹਨ। ਇਨ੍ਹਾਂ ਵਿੱਚੋਂ 16 ਲੱਖ ਲੋਕ ਦੂਜੇ ਦੇਸ਼ਾਂ ਦੇ ਹਨ।
ਹਿੰਦੁਸਤਾਨ ਸਮਾਚਾਰ