New Delhi: ਅਰਥਵਿਵਸਥਾ ਦੇ ਮੋਰਚੇ ‘ਤੇ ਚੰਗੀ ਖ਼ਬਰ ਹੈ। ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਮੌਜੂਦਾ ਵਿੱਤੀ ਸਾਲ 2024-25 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਵਧਾ ਕੇ 7.2 ਫੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਮਾਰਚ ‘ਚ ਇਸਦੇ ਸੱਤ ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।
ਫਿੱਚ ਰੇਟਿੰਗਜ਼ ਨੇ ਮੰਗਲਵਾਰ ਨੂੰ ਜਾਰੀ ਆਪਣੀ ਗਲੋਬਲ ਇਕੋਨਾਮਿਕ ਆਉਟਲੁੱਕ ਰਿਪੋਰਟ ‘ਚ ਕਿਹਾ ਕਿ ਮੌਜੂਦਾ ਵਿੱਤੀ ਸਾਲ 2024-25 ‘ਚ ਭਾਰਤੀ ਅਰਥਵਿਵਸਥਾ 7.2 ਫੀਸਦੀ ਦੀ ਮਜ਼ਬੂਤੀ ਨਾਲ ਵਧੇਗੀ। ਉੱਥੇ ਹੀ ਏਜੰਸੀ ਨੇ ਵਿੱਤੀ ਸਾਲ 2025-26 ਅਤੇ 2026-27 ਲਈ ਵਿਕਾਸ ਦਰ ਕ੍ਰਮਵਾਰ 6.5 ਫੀਸਦੀ ਅਤੇ 6.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।
ਰੇਟਿੰਗ ਏਜੰਸੀ ਨੇ ਖਪਤਕਾਰ ਖਰਚ ਵਿੱਚ ਸੁਧਾਰ ਅਤੇ ਨਿਵੇਸ਼ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਭਾਰਤੀ ਅਰਥਵਿਵਸਥਾ ਲਈ ਆਪਣੇ ਵਿਕਾਸ ਦੇ ਅਨੁਮਾਨ ਨੂੰ ਸੋਧਿਆ ਹੈ। ਹਾਲਾਂਕਿ, ਫਿਚ ਰੇਟਿੰਗਸ ਦਾ ਅਨੁਮਾਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਮਾਨ ਅਨੁਸਾਰ ਹਨ। ਇਸ ਮਹੀਨੇ, ਆਰਬੀਆਈ ਨੇ ਪੇਂਡੂ ਮੰਗ ਵਿੱਚ ਸੁਧਾਰ ਅਤੇ ਮਹਿੰਗਾਈ ਦਰ ਵਿੱਚ ਨਰਮੀ ਕਾਰਨ ਮੌਜੂਦਾ ਵਿੱਤੀ ਸਾਲ ਵਿੱਚ ਭਾਰਤੀ ਅਰਥਚਾਰੇ ਦੇ 7.2 ਫੀਸਦੀ ਦੀ ਦਰ ਨਾਲ ਵਿਕਾਸ ਕਰਨ ਦਾ ਅਨੁਮਾਨ ਲਗਾਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਵਿੱਤੀ ਸਾਲ 2023-24 ‘ਚ ਭਾਰਤ ਦੀ ਆਰਥਿਕ ਵਿਕਾਸ ਦਰ 8.2 ਫੀਸਦੀ ਰਹੀ ਸੀ।
ਹਿੰਦੂਸਥਾਨ ਸਮਾਚਾਰ