Hoshiarpur: ਹੁਸ਼ਿਆਰਪੁਰ ਦੇ ਪਿੰਡ ਗੀਗਨੋਵਾਲ ਨੇੜੇ ਦੇਰ ਰਾਤ ਮੋਟਰਸਾਈਕਲ ਸਵਾਰ ਚਾਚਾ-ਭਤੀਜੇ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਚੌਕੀ ਨਸਰਾਲਾ ਦੇ ਏਐਸਆਈ ਜੀਵਨ ਲਾਲ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਥਾਣਾ ਬੁੱਲੋਵਾਲ ਦੇ ਏ.ਐਸ.ਆਈ ਜੀਵਨ ਲਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਚੰਦਰ ਵਾਸੀ ਉਦੈਪੁਰ-ਈਖੇਰ (ਉੱਤਰ ਪ੍ਰਦੇਸ਼) ਹਾਲ ਵਾਸੀ ਪੰਡੋਰੀ ਖਜੂਰ (ਹੁਸ਼ਿਆਰਪੁਰ) ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਹ ਪਿੰਡ ਪੰਡੋਰੀ ਖਜੂਰ ਵਿੱਚ ਪਰਿਵਾਰ ਨਾਲ ਰਹਿੰਦਾ ਸੀ।ਸਾਰਾ ਪਰਿਵਾਰ ਖੇਤਾਂ ਵਿੱਚ ਮਜ਼ਦੂਰੀ ਕਰਦਾ ਹੈ। ਉਹ ਦੇਰ ਰਾਤ ਕਿਸੇ ਕੰਮ ਲਈ ਬੁੱਲੋਵਾਲ ਆਇਆ ਸੀ ਅਤੇ ਕੰਮ ਨਿਪਟਾ ਕੇ ਉਹ ਆਪਣੇ ਲੜਕੇ ਜਤਿੰਦਰ (22) ਅਤੇ ਚਾਚੇ ਪੰਨਾ ਲਾਲ (80) ਨਾਲ ਸਾਈਕਲ ’ਤੇ ਪਿੰਡ ਪੰਡੋਰੀ ਖਜੂਰ ਵਾਪਸ ਆ ਰਿਹਾ ਸੀ ਕਿ ਹਾਦਸਾ ਵਾਪਰ ਗਿਆ।
ਹਿੰਦੂਸਥਾਨ ਸਮਾਚਾਰ