Panji: ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਅੱਜ ਸਵੇਰੇ ਗੋਆ ਕ੍ਰਾਂਤੀ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦਾ ਆਯੋਜਨ ਆਜ਼ਾਦ ਮੈਦਾਨ ਵਿਖੇ ਕੀਤਾ ਗਿਆ। ਉਨ੍ਹਾਂ ਨੇ ਗੋਆ ਕ੍ਰਾਂਤੀ ਦਿਵਸ ‘ਤੇ ਸੂਬੇ ਦੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਡਾ. ਰਾਮ ਮਨੋਹਰ ਲੋਹੀਆ ਦੇ ਯੋਗਦਾਨ ਨੂੰ ਯਾਦ ਕੀਤਾ।
ਉਨ੍ਹਾਂ ਨੇ ਐਕਸ ਹੈਂਡਲ ਵਿੱਚ ਲਿਖਿਆ ਹੈ, ‘‘ਇਹ ਦਿਨ ਮਾਤ ਭੂਮੀ ਦੇ ਲਈ ਗੋਆਵਾਸੀਆਂ ਦੀ ਏਕਤਾ ਅਤੇ ਭਾਵਨਾ ਦਾ ਪ੍ਰਤੀਕ ਹੈ। ਮੈਂ ਇਸ ਅੰਦੋਲਨ ਦੇ ਆਗੂ ਮਰਹੂਮ ਡਾ. ਰਾਮ ਮਨੋਹਰ ਲੋਹੀਆ ਅਤੇ ਇਸ ਸੰਘਰਸ਼ ਦਾ ਹਿੱਸਾ ਬਣੇ ਕ੍ਰਾਂਤੀਕਾਰੀਆਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ।’’
ਜ਼ਿਕਰਯੋਗ ਹੈ ਕਿ ਗੋਆ ਦੀ ਆਜ਼ਾਦੀ ਦੀ ਲੜਾਈ 18 ਜੂਨ 1946 ਨੂੰ ਸ਼ੁਰੂ ਹੋਈ ਸੀ। ਇਸੇ ਲਈ 18 ਜੂਨ ਗੋਆ ਵਾਸੀਆਂ ਲਈ ਮਹੱਤਵਪੂਰਨ ਦਿਨ ਹੈ, ਜਿਸ ਨੂੰ ਹਰ ਸਾਲ ਗੋਆ ਕ੍ਰਾਂਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ