Jharkhand News: ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਗੁਆ ਥਾਣਾ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਠਭੇੜ ਹੋ ਗਈ। ਸੁਰੱਖਿਆ ਬਲਾਂ ਨੇ ਚਾਰ ਨਕਸਲੀਆਂ ਨੂੰ ਮਾਰ ਮੁਕਾਇਆ। ਮੌਕੇ ਤੋਂ ਹਥਿਆਰ ਵੀ ਬਰਾਮਦ ਹੋਏ ਹਨ। ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਪੁਲਿਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਇਸ ਘਟਨਾ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਪੁਲਿਸ ਅਗਲੇਰੀ ਕਾਰਵਾਈ ਵਿੱਚ ਜੁਟੀ ਹੋਈ ਹੈ।
ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਈ ਮੁਠਭੇੜ ਵਿੱਚ ਇੱਕ ਔਰਤ ਸਮੇਤ ਚਾਰ ਸੀਪੀਆਈ ਨਕਸਲੀ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ 5 ਲੱਖ ਰੁਪਏ ਦਾ ਇਨਾਮੀ ਨਕਸਲੀ ਕਾੰਡੇ ਹੋਨਹਾਗਾ ਅਤੇ ਸਿੰਗਰਾਈ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।
ਮਹਿਲਾ ਨਕਸਲੀ ਗ੍ਰਿਫਤਾਰ
ਇਸ ਦੇ ਨਾਲ ਹੀ ਸੁਰੱਖਿਆ ਬਲ ਦੋ ਨਕਸਲੀਆਂ ਨੂੰ ਫੜਨ ਵਿਚ ਵੀ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿਚ ਇਕ ਏਰੀਆ ਕਮਾਂਡਰ ਅਤੇ ਇਕ ਮਹਿਲਾ ਨਕਸਲੀ ਸ਼ਾਮਲ ਹੈ, ਜਦਕਿ ਮਾਰੇ ਗਏ ਨਕਸਲੀਆਂ ਵਿਚ ਇਕ ਜ਼ੋਨਲ ਕਮਾਂਡਰ, ਇਕ ਏਰੀਆ ਕਮਾਂਡਰ ਅਤੇ ਇਕ ਸਬ-ਜ਼ੋਨਲ ਕਮਾਂਡਰ ਤੋਂ ਇਲਾਵਾ ਇਕ ਮਹਿਲਾ ਨਕਸਲੀ ਸ਼ਾਮਲ ਹੈ।
ਜ਼ਿਲ੍ਹਾ ਐਸਪੀ ਆਸ਼ੂਤੋਸ਼ ਸ਼ੇਖਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਕਾਬਲੇ ਵਿੱਚ ਚਾਰ ਨਕਸਲੀ ਮਾਰੇ ਗਏ ਹਨ। ਅਗਲੇਰੀ ਤਲਾਸ਼ੀ ਮੁਹਿੰਮ ਜਾਰੀ ਹੈ।