Biggest train accident in Last One Year in india: ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਮਾਲ ਗੱਡੀ ਨੇ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਨੂੰ ਪਿੱਛੋਂ ਟੱਕਰ ਮਾਰੀ। ਜਿਸ ਕਾਰਨ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 25 ਤੋਂ ਵੱਧ ਲੋਕ ਜ਼ਖਮੀ ਹਨ। ਹਾਦਸੇ ਇਨਾਂ ਭਿਨਕ ਸੀ ਕਿ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ , ਕੰਚਨਜੰਗਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ। ਤੁਹਾਨੂੰ ਦੱਸ ਦੇਈਏ ਕਿ ਇਸ ਭਿਆਨਕ ਹਾਦਸੇ ਤੋਂ ਪਹਿਲਾਂ ਕਿਹੜੇ 5 ਰੇਲ ਹਾਦਸਿਆਂ ਨੇ ਦੇਸ਼ ਨੂੰ ਕੰਬਾ ਕੇ ਰੱਖ ਦਿੱਤਾ।
1. ਬਾਲਾਸੋਰ
ਓਡੀਸ਼ਾ ਦੇ ਬਾਲਾਸੋਰ ਵਿੱਚ 2 ਜੂਨ 2023 ਨੂੰ ਵਾਪਰੇ ਭਿਆਨਕ ਰੇਲ ਹਾਦਸੇ ਨੂੰ ਕੌਣ ਭੁੱਲ ਸਕਦਾ ਹੈ। ਇਸ ‘ਚ 296 ਲੋਕ ਮਾਰੇ ਗਏ ਸਨ, ਜਦਕਿ 1200 ਤੋਂ ਵੱਧ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਦਰਅਸਲ, ਬਾਲਾਸੋਰ ਦੇ ਬਹਿਨਾਗਾ ਬਾਜ਼ਾਰ ਸਟੇਸ਼ਨ ‘ਤੇ ਤੀਹਰਾ ਹਾਦਸਾ ਵਾਪਰਿਆ। ਇੱਥੇ ਚੇਨਈ ਤੋਂ ਹਾਵੜਾ ਜਾ ਰਹੀ 12841 ਕੋਰੋਮੰਡਲ ਐਕਸਪ੍ਰੈਸ ਲੂਪ ਲਾਈਨ ਵਿੱਚ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਇਸ ਤੋਂ ਬਾਅਦ ਕੋਰੋਮੰਡਲ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ ਡੱਬੇ ਨਾਲ ਲੱਗਦੀ ਲਾਈਨ ਤੋਂ ਲੰਘ ਰਹੀ ਯਸ਼ਵੰਤਪੁਰ ਹਾਵੜਾ ਐਕਸਪ੍ਰੈਸ ਨਾਲ ਟਕਰਾ ਗਏ। ਹਾਦਸੇ ਤੋਂ ਬਾਅਦ ਰੇਲਵੇ ਸੇਫਟੀ ਕਮਿਸ਼ਨਰ ਦੀ ਜਾਂਚ ਰਿਪੋਰਟ ਸਾਹਮਣੇ ਆਈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਰੋਮੋਡਲ ਐਕਸਪ੍ਰੈੱਸ ਨੂੰ ‘ਮਨੁੱਖੀ ਗਲਤੀ’ ਅਤੇ ‘ਗਲਤ ਸਿਗਨਲ’ ਦਿੱਤਾ ਗਿਆ ਸੀ।
2. ਵਿਜੇਨਗਰਮ
ਆਂਧਰਾ ਪ੍ਰਦੇਸ਼ ਵਿੱਚ (Andhra Pradesh)29 ਅਕਤੂਬਰ, 2023 ਨੂੰ ਦੋ ਯਾਤਰੀ ਟਰੇਨਾਂ ਦੀ ਟੱਕਰ ਵਿੱਚ 14 ਯਾਤਰੀਆਂ ਦੀ ਮੌਤ ਹੋ ਗਈ ਸੀ। ਆਂਧਰਾ ਪ੍ਰਦੇਸ਼ ਦੇ ਵਿਜੇਨਗਰ ਜ਼ਿਲ੍ਹੇ ਦੇ ਕੰਟਾਕਪੱਲੀ ਵਿਖੇ ਹਾਵੜਾ-ਚੇਨਈ ਲਾਈਨ ‘ਤੇ ਰਾਏਗੜਾ ਯਾਤਰੀ ਰੇਲਗੱਡੀ ਨੇ ਵਿਸ਼ਾਖਾਪਟਨਮ ਪਲਾਸਾ ਰੇਲਗੱਡੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 50 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਹਾਦਸੇ ਦਾ ਕਾਰਨ ਦੱਸਦੇ ਹੋਏ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਸੀ ਕਿ ਟਰੇਨ ਦਾ ਡਰਾਈਵਰ ਅਤੇ ਸਹਾਇਕ ਡਰਾਈਵਰ ਫੋਨ ‘ਤੇ ਕ੍ਰਿਕਟ ਮੈਚ ਦੇਖ ਰਹੇ ਸਨ।
3.ਜਾਮਤਾੜਾ
ਝਾਰਖੰਡ ਦੇ ਜਾਮਤਾੜਾ ਅਤੇ ਵਿਦਿਆਸਾਗਰ ਸਟੇਸ਼ਨ ਵਿਚਕਾਰ 28 ਫਰਵਰੀ 2024 ਨੂੰ ਇੱਕ ਰੇਲਗੱਡੀ ਨੇ ਕਈ ਲੋਕਾਂ ਨੂੰ ਥੱਲੇ ਦਰੜ ਦਿੱਤਾ। ਇਸ ਹਾਦਸੇ ‘ਚ 12 ਲੋਕ ਟਰੇਨ ਦੀ ਲਪੇਟ ਵਿੱਚ ਆ ਗਏ। ਜਿਨ੍ਹਾਂ ‘ਚੋਂ 2 ਲੋਕਾਂ ਦੀ ਮੌਤ ਹੋ ਗਈ। ਦਰਅਸਲ, ਡਾਊਨ ਲਾਈਨ ਤੋਂ ਬੈਂਗਲੁਰੂ-ਯਸ਼ਵੰਤਪੁਰ ਐਕਸਪ੍ਰੈਸ ਤੋਂ ਲੰਘ ਰਹੀ ਸੀ। ਇਸ ਦੌਰਾਨ ਲਾਈਨ ਦੇ ਸਾਈਡ ‘ਤੇ ਸੁੱਟੀ ਗਈ ਮਿੱਟੀ ਤੋਂ ਧੂੜ ਉੱਡ ਰਹੀ ਸੀ, ਜਿਸ ਕਾਰਨ ਡਰਾਈਵਰ ਨੂੰ ਸ਼ੱਕ ਹੋਇਆ ਕਿ ਟਰੇਨ ਨੂੰ ਅੱਗ ਲੱਗੀ ਹੈ ਅਤੇ ਧੂੰਆਂ ਨਿਕਲ ਰਿਹਾ ਹੈ। ਡਰਾਈਵਰ ਨੇ ਟਰੇਨ ਰੋਕ ਦਿੱਤੀ ਅਤੇ ਕਈ ਯਾਤਰੀ ਟਰੇਨ ‘ਚੋਂ ਉਤਰ ਗਏ, ਇਸੇ ਦੌਰਾਨ ਉੱਪਰ ਜਾ ਰਹੀ ਈਐੱਮਯੂ ਟਰੇਨ ਦੀ ਲਪੇਟ ‘ਚ ਆਉਣ ਨਾਲ ਦੋ ਯਾਤਰੀਆਂ ਦੀ ਮੌਤ ਹੋ ਗਈ।
4. ਬਕਸਰ
ਨਵੀਂ ਦਿੱਲੀ ਤੋਂ ਕਾਮਾਖਿਆ ਜਾ ਰਹੀ ਉੱਤਰੀ ਐਕਸਪ੍ਰੈਸ 11 ਅਕਤੂਬਰ 2023 ਨੂੰ ਬਿਹਾਰ ਦੇ ਬਕਸਰ ਜੰਕਸ਼ਨ ਰੇਲਵੇ ਸਟੇਸ਼ਨ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਸੀ। ਟਰੇਨ ਦੇ 24 ਡੱਬੇ ਪਟੜੀ ਤੋਂ ਉਤਰ ਗਏ। ਬਕਸਰ ਜ਼ਿਲਾ ਪ੍ਰਸ਼ਾਸਨ ਨੇ ਇਸ ਹਾਦਸੇ ‘ਚ 60 ਤੋਂ 70 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਸੀ। ਉਥੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
5. ਨਵੀਂ ਦਿੱਲੀ
ਦਿੱਲੀ ਦੇ ਜਖੀਰਾ ਫਲਾਈਓਵਰ ਨੇੜੇ 17 ਫਰਵਰੀ 2024 ਨੂੰ ਇੱਕ ਰੇਲ ਹਾਦਸਾ ਵਾਪਰਿਆ ਸੀ। ਇੱਥੇ ਮਾਲ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ। ਇਸ ਮਾਲ ਗੱਡੀ ਵਿੱਚ ਲੋਹੇ ਦੀਆਂ ਚਾਦਰਾਂ ਦੇ ਰੋਲ ਲੱਦੇ ਹੋਏ ਸਨ। ਸਰਾਏ ਰੋਹਿਲਾ ਰੇਲਵੇ ਨੇੜੇ ਮਾਲ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਤੋਂ ਬਾਅਦ ਰੇਲਵੇ ਟੀਮਾਂ ਨੇ ਪਟੜੀ ਤੋਂ ਉਤਰੇ ਡੱਬਿਆਂ ਨੂੰ ਸਿੱਧਾ ਕੀਤਾ ਅਤੇ ਟ੍ਰੈਕ ਦੀ ਮੁਰੰਮਤ ਵੀ ਕੀਤੀ ਗਈ।
6.ਗਮਹਰੀਆ ਝਾਰਖੰਡ
ਝਾਰਖੰਡ ਦੇ ਗਮਹਰੀਆ ਰੇਲਵੇ ਸਟੇਸ਼ਨ ‘ਤੇ 18 ਜਨਵਰੀ 2024 ਨੂੰ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ 4 ਲੋਕਾਂ ਦੀ ਮੌਤ ਹੋ ਗਈ ਸੀ। ਇੱਥੇ ਰੇਲਵੇ ਟਰੈਕ ਪਾਰ ਕਰ ਰਹੇ ਚਾਰ ਲੋਕਾਂ ਨੂੰ ਉਤਕਲ ਐਕਸਪ੍ਰੈਸ ਨੇ ਟੱਕਰ ਮਾਰ ਦਿੱਤੀ। ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਵੀਂ ਦਿੱਲੀ-ਪੁਰੀ ਉਤਕਲ ਐਕਸਪ੍ਰੈਸ ਟਾਟਾਨਗਰ ਸਟੇਸ਼ਨ ਜਾ ਰਹੀ ਸੀ। ਗਮਹਰੀਆ ਰੇਲਵੇ ਸਟੇਸ਼ਨ ਨੇੜੇ ਸੰਘਣੀ ਧੁੰਦ ਕਾਰਨ ਰੇਲਵੇ ਟ੍ਰੈਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਰੇਲਗੱਡੀ ਦੀ ਲਪੇਟ ‘ਚ ਆ ਕੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ।
7. ਫਤਹਿਗੜ੍ਹ ਸਾਹਿਬ
ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ 2 ਜੂਨ 2024 ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਇੱਥੇ ਸਰਹਿੰਦ ਦੇ ਮਾਧੋਪੁਰ ਨੇੜੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਟੱਕਰ ‘ਚ ਦੋ ਟਰੇਨ ਡਰਾਈਵਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਰਜਿੰਦਰ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ