T20 World Cup 2024 Super 8 Schedule: ਅਮਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ 2024 ਹੁਣ ਸੁਪਰ-8 ਵਿੱਚ ਦਾਖਲ ਹੋ ਚੁੱਕਾ ਹੈ। ਆਸਟ੍ਰੇਲੀਆ ਦੀ ਐਤਵਾਰ ਨੂੰ ਸਕਾਟਲੈਂਡ ਖਿਲਾਫ ਅਸਟ੍ਰੇਲੀਆ ਦੀ 5 ਵਿਕਟਾਂ ਦੀ ਜਿੱਤ ਨੇ ਇੰਗਲੈਂਡ ਦੀ ਕਿਸਮਤ ਨੂੰ ਚਮਕਾ ਦਿੱਤਾ ਹੈ। ਅਤੇ ਉਸਨੇ ਸੁਪਰ 8 ਵਿੱਚ ਪ੍ਰਵੇਸ਼ ਕਰ ਲਿਆ ਹੈ। ਨਾਲ ਹੀ ਬੰਗਲਾਦੇਸ਼ ਸੁਪਰ-8 ਵਿੱਚ ਪਹੁੰਚਣ ਵਾਲੀ 8ਵੀਂ ਅਤੇ ਆਖਰੀ ਟੀਮ ਬਣ ਗਈ ਹੈ। ਬੰਗਲਾਦੇਸ਼ ਨੇ ਨੇਪਾਲ ਨੂੰ 21 ਦੌੜਾਂ ਨਾਲ ਹਰਾ ਕੇ ਸੁਪਰ 8 ‘ਚ ਪ੍ਰਵੇਸ਼ ਕੀਤਾ।
ਭਾਰਤੀ ਟੀਮ ਅਤੇ ਅਮਰੀਕਾ (ਅਮਰੀਕਾ) ਨੇ ਗਰੁੱਪ-A ਤੋਂ ਕੁਆਲੀਫਾਈ ਕੀਤਾ ਹੈ। ਇਸ ਦੇ ਨਾਲ ਹੀ ਗਰੁੱਪ ਬੀ ਤੋਂ ਆਸਟ੍ਰੇਲੀਆ ਅਤੇ ਇੰਗਲੈਂਡ ਨੇ ਪ੍ਰਵੇਸ਼ ਕੀਤਾ ਹੈ। ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਨੇ ਗਰੁੱਪ ਸੀ ਵਿੱਚ ਜਗ੍ਹਾ ਬਣਾਈ ਹੈ। ਜਦਕਿ ਗਰੁੱਪ-ਡੀ ‘ਚੋਂ ਦੱਖਣੀ ਅਫਰੀਕਾ ਅਤੇ ਹੁਣ ਬੰਗਲਾਦੇਸ਼ ਨੇ ਸੁਪਰ-8 ‘ਚ ਕੁਆਲੀਫਾਈ ਕੀਤਾ ਹੈ।
ਨੇਪਾਲ ਨੂੰ ਹਰਾ ਕੇ ਬੰਗਲਾਦੇਸ਼ ਸੁਪਰ-8 ‘ਚ ਪਹੁੰਚਿਆ
ਕਿੰਗਸਟਾਊਨ (ਸੇਂਟ ਵਿਨਸੈਂਟ) ‘ਚ ਖੇਡੇ ਗਏ ਮੈਚ ‘ਚ ਨੌਜਵਾਨ ਤੇਜ਼ ਗੇਂਦਬਾਜ਼ ਤਨਜ਼ੀਮ ਹਸਨ ਸਾਕਿਬ ਨੇ 7 ਦੌੜਾਂ ‘ਤੇ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ, ਜਿਸ ਦੀ ਬਦੌਲਤ ਬੰਗਲਾਦੇਸ਼ ਨੇ ਨੇਪਾਲ ਨੂੰ 21 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੁਪਰ-8 ‘ਚ ਆਪਣੀ ਜਗ੍ਹਾ ਪੱਕੀ ਕਰ ਲਈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੀ ਟੀਮ 19.3 ਓਵਰਾਂ ‘ਚ 106 ਦੌੜਾਂ ਬਣਾ ਕੇ ਆਊਟ ਹੋ ਗਈ। ਜਵਾਬ ‘ਚ ਨੇਪਾਲ ਦਾ ਸਕੋਰ ਇਕ ਸਮੇਂ 5 ਵਿਕਟਾਂ ‘ਤੇ 78 ਦੌੜਾਂ ਸੀ ਪਰ ਉਸ ਨੇ 7 ਦੌੜਾਂ ਦੇ ਅੰਦਰ ਆਪਣੀਆਂ ਬਾਕੀ 5 ਵਿਕਟਾਂ ਗੁਆ ਦਿੱਤੀਆਂ ਅਤੇ ਉਸ ਦੀ ਪੂਰੀ ਟੀਮ 19.2 ਓਵਰਾਂ ‘ਚ 85 ਦੌੜਾਂ ‘ਤੇ ਆਊਟ ਹੋ ਗਈ।
ਸੁਪਰ-8 ਵਿੱਚ 4-4 ਟੀਮਾਂ ਦੇ ਦੋ ਗਰੁੱਪ ਹੋਣਗੇ। ਇਹਨਾਂ ਦੋਵਾਂ ਹੀ ਗਰੂੱਪਾਂ ਵਿੱਚੋਂ ਸਿਖਰ ਤੇ ਰਹਿਣ ਤੇ ਹੀ 2-2 ਟੀਮਆਂ ਨੂੰ ਸੈਮੀਫਾਈਨਲ ਵਿੱਚ ਥਾਂ ਮਿਲੇਗੀ। ਗਰੁੱਪ-1 ਵਿੱਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਹਨ। ਓਥੇ ਗਰੂੱਪ B ਵਿੱਚ ਵੈਸਟਇੰਡੀਜ਼, ਅਮਰੀਕਾ, ਦੱਖਣੀ ਅਫਰੀਕਾ ਅਤੇ ਡਿਫੈਂਡਿੰਗ ਚੈਂਪੀਅਨ ਇੰਗਲੈਂਡ ਨੂੰ ਰੱਖਿਆ ਗਿਆ ਹੈ।
ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਸੁਪਰ-8 ਵਿੱਚ 20 ਜੂਨ ਨੂੰ ਬਾਰਬਾਡੋਸ ਵਿੱਚ ਸੁਪਰ-8 ਗੇੜ ਵਿੱਚ ਆਪਣਾ ਪਹਿਲਾ ਮੁਕਾਬਲਾ ਖੇਡੇਗੀ। ਇਹ ਮੈਚ ਅਫਗਾਨਿਸਤਾਨ ਨਾਲ ਹੋਵੇਗਾ। ਇਸ ਤੋਂ ਬਾਅਦ ਦੂਜਾ ਮੁਕਾਬਲਾ 22 ਜੂਨ ਨੂੰ ਐਂਟੀਗਾ ‘ਚ ਹੋਵੇਗਾ। ਇਸ ਮੈਚ ਵਿੱਚ ਬੰਗਲਾਦੇਸ਼ ਨਾਲ ਟੱਕਰ ਹੋਵੇਗੀ।
ਭਾਰਤੀ ਟੀਮ ਸੁਪਰ-8 ‘ਚ ਆਪਣਾ ਆਖਰੀ ਮੈਚ 24 ਜੂਨ ਨੂੰ ਸੇਂਟ ਲੂਸੀਆ ‘ਚ ਖੇਡੇਗੀ। ਇਹ ਮੁਕਾਬਲਾ ਸਖ਼ਤ ਹੋ ਸਕਦਾ ਹੈ, ਜਿਸ ਵਿੱਚ ਆਸਟਰੇਲੀਆ ਨਾਲ ਜੰਗ ਹੋਣੀ ਹੈ। ਸੁਪਰ 8 ਵਿੱਚ ਭਾਰਤ ਦੇ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਸ਼ੁਰੂ ਹੋਣਗੇ।
ਸੁਪਰ 8 ਦਾ ਗਰੁੱਪ
ਗਰੁੱਪ-1: ਭਾਰਤ, ਆਸਟ੍ਰੇਲੀਆ, ਬੰਗਲਾਦੇਸ਼, ਅਫਗਾਨਿਸਤਾਨ
ਗਰੁੱਪ-2: ਅਮਰੀਕਾ, ਇੰਗਲੈਂਡ, ਵੈਸਟਇੰਡੀਜ਼, ਦੱਖਣੀ ਅਫਰੀਕਾ
ਟੀ-20 ਵਿਸ਼ਵ ਕੱਪ 2024 ਵਿੱਚ ਸੁਪਰ 8 ਮੈਚਾਂ ਦਾ ਸਮਾਂ ਸੂਚੀ
19 ਜੂਨ – ਅਮਰੀਕਾ ਬਨਾਮ ਦੱਖਣੀ ਅਫਰੀਕਾ, ਐਂਟੀਗੁਆ, ਰਾਤ 8 ਵਜੇ
20 ਜੂਨ – ਇੰਗਲੈਂਡ ਬਨਾਮ ਵੈਸਟ ਇੰਡੀਜ਼, ਸੇਂਟ ਲੂਸੀਆ, ਸਵੇਰੇ 6 ਵਜੇ
20 ਜੂਨ – ਅਫਗਾਨਿਸਤਾਨ ਬਨਾਮ ਭਾਰਤ, ਬਾਰਬਾਡੋਸ, ਰਾਤ 8 ਵਜੇ
21 ਜੂਨ – ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਐਂਟੀਗਾ, ਸਵੇਰੇ 6 ਵਜੇ
21 ਜੂਨ – ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਸੇਂਟ ਲੂਸੀਆ, ਰਾਤ 8 ਵਜੇ
22 ਜੂਨ – ਅਮਰੀਕਾ ਬਨਾਮ ਵੈਸਟ ਇੰਡੀਜ਼, ਬਾਰਬਾਡੋਸ, ਸਵੇਰੇ 6 ਵਜੇ
22 ਜੂਨ – ਭਾਰਤ ਬਨਾਮ ਬੰਗਲਾਦੇਸ਼, ਐਂਟੀਗੁਆ, ਰਾਤ 8 ਵਜੇ
23 ਜੂਨ – ਅਫਗਾਨਿਸਤਾਨ ਬਨਾਮ ਆਸਟ੍ਰੇਲੀਆ, ਸੇਂਟ ਵਿਨਸੈਂਟ, ਸਵੇਰੇ 6 ਵਜੇ
23 ਜੂਨ – ਅਮਰੀਕਾ ਬਨਾਮ ਇੰਗਲੈਂਡ, ਬਾਰਬਾਡੋਸ, ਰਾਤ 8 ਵਜੇ
24 ਜੂਨ – ਵੈਸਟ ਇੰਡੀਜ਼ ਬਨਾਮ ਦੱਖਣੀ ਅਫਰੀਕਾ, ਐਂਟੀਗਾ, ਸਵੇਰੇ 6 ਵਜੇ
24 ਜੂਨ – ਆਸਟ੍ਰੇਲੀਆ ਬਨਾਮ ਭਾਰਤ, ਸੇਂਟ ਲੂਸੀਆ, ਰਾਤ 8 ਵਜੇ
24 ਜੂਨ – ਆਸਟ੍ਰੇਲੀਆ ਬਨਾਮ ਭਾਰਤ, ਸੇਂਟ ਲੂਸੀਆ, ਰਾਤ 8 ਵਜੇ
25 ਜੂਨ – ਅਫਗਾਨਿਸਤਾਨ ਬਨਾਮ ਬੰਗਲਾਦੇਸ਼, ਸੇਂਟ ਵਿਨਸੇਂਟ, ਸਵੇਰੇ 6 ਵਜੇ
27 ਜੂਨ – ਸੈਮੀਫਾਈਨਲ 1, ਗੁਆਨਾ, ਸਵੇਰੇ 6 ਵਜੇ
27 ਜੂਨ – ਸੈਮੀਫਾਈਨਲ 2, ਤ੍ਰਿਨੀਦਾਦ, ਰਾਤ 8 ਵਜੇ
29 ਜੂਨ – ਫਾਈਨਲ, ਬਾਰਬਾਡੋਸ, ਰਾਤ 8 ਵਜੇ
(ਸਾਰੇ ਮੈਚਾਂ ਦਾ ਸਮਾਂ ਭਾਰਤੀ ਸਮੇਂ ਅਨੁਸਾਰ ਹੈ)