Chhattisgarh Naxal Operation: ਛੱਤੀਸਗੜ੍ਹ ਦੇ ਨਾਰਾਇਣਪੁਰ ‘ਚ ਸੁਰੱਖਿਆ ਬਲਾਂ ਨੇ ਨਕਸਲੀਆਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕੀਤੀ। ਮੁੱਠਭੇੜ ਵਿੱਚ ਅੱਠ ਨਕਸਲੀ ਮਾਰੇ ਜਾਨ ਦੀ ਖਬਰ ਹੈ। ਪੁਲਸ ਦੇ ਮੁਤਾਬਿਤ ਇਸ ਘਟਨਾ ‘ਚ ਇਕ ਜਵਾਨ ਅਤੇ ਦੋ ਹੋਰ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ।
ਰਾਏਪੁਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਅੱਜ ਸਵੇਰੇ ਅਬੂਝਾਮਦ ਦੇ ਜੰਗਲ ਵਿੱਚ ਸ਼ੁਰੂ ਹੋਇਆ। ਜਦੋਂ ਚਾਰ ਜ਼ਿਲ੍ਹਿਆਂ ਨਰਾਇਣਪੁਰ, ਕਾਂਕੇਰ, ਦਾਂਤੇਵਾੜਾ ਅਤੇ ਕੋਂਡਾਗਾਓਂ ਦੇ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ਵਿੱਚ ਗਈ। ਉਨ੍ਹਾਂ ਦੱਸਿਆ ਕਿ ਮੁਕਾਬਲਾ ਅਜੇ ਵੀ ਜਾਰੀ ਹੈ। ਪੁਲਸ ਨੇ ਦੱਸਿਆ ਕਿ ਮੁਕਾਬਲੇ ‘ਚ ਨਕਸਲੀਆਂ ਦਾ ਕਾਫੀ ਨੁਕਸਾਨ ਹੋਇਆ ਹੈ।
ਦਸ ਦਇਏ ਕਿ 12 ਜੂਨ ਤੋਂ, ਨਰਾਇਣਪੁਰ, ਕੋਂਡਗਾਓਂ, ਕਾਂਕੇਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੇ ਡੀਆਰਜੀ, ਐਸਟੀਐਫ ਅਤੇ ਆਈਟੀਬੀਪੀ 53ਵੀਂ ਕੋਰ ਦੁਆਰਾ ਇਸ ਖੇਤਰ ਵਿੱਚ ਇੱਕ ਸੰਯੁਕਤ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪਿਛਲੇ ਦੋ ਦਿਨਾਂ ਵਿੱਚ ਕਈ ਵਾਰ ਮੁੱਠਭੇੜ ਹੋ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ