Katarian: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 15 ਜੂਨ ਤੋਂ ਝੋਨੇ ਦੀ ਲਵਾਈ ਦਾ ਪਹਿਲੇ ਦਿਨ ਕੰਮ ਢਿੱਲੀ ਰਫ਼ਤਾਰ ਨਾਲ ਸ਼ੁਰੂ ਹੋਇਆ।
ਕਿਸਾਨਾਂ ਅਨੁਸਾਰ ਜਿਨ੍ਹਾਂ ਕਿਸਾਨਾਂ ਕੋਲ ਆਪਣੀ ਪੁਰਾਣੀ ਲੇਬਰ ਸੀ, ਉਨ੍ਹਾਂ ਨੇ ਹੀ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕੀਤਾ ਹੈ, ਜਦਕਿ ਬਾਕੀ ਕਿਸਾਨਾਂ ਨੂੰ ਪਰਵਾਸੀ ਮਜ਼ਦੂਰਾਂ ਦੇ ਆਉਣ ’ਤੇ ਆਪਣੀ ਝੋਨੇ ਦੀ ਲਵਾਈ ਦਾ ਕੰਮ ਥੋੜੇ ਦਿਨ ਲੇਟ ਹੀ ਸ਼ੁਰੂ ਕਰਨਾ ਪਵੇਗਾ ਕਿਉਂਕਿ ਪੰਜਾਬ ’ਚ ਝੋਨੇ ਦੀ ਲੁਆਈ ਦਾ ਸਾਰਾ ਕੰਮ ਪ੍ਰਵਾਸੀ ਮਜ਼ਦੂਰਾਂ ਵਲੋਂ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਜਿਆਦਾਤਰ ਕਿਸਾਨ ਪ੍ਰਵਾਸੀਆਂ ਦੇ ਆਉਣ ਦੀ ਉਡੀਕ ’ਚ ਹਨ ਅਤੇ ਜਿਵੇਂ ਹੀ ਉਹ ਪ੍ਰਵਾਸੀ ਆਉਣਗੇ ਤਾਂ ਝੋਨੇ ਦੀ ਲਵਾਈ ਦਾ ਕੰਮ ਰਫ਼ਤਾਰ ਫੜ ਲਵੇਗਾ ਪਰ ਮੌਜੂਦਾ ਹਾਲਾਤਾਂ ’ਚ ਛੋਟੇ ਕਿਸਾਨਾਂ ਲਈ ਮੁਸ਼ਕਲ ਜਰੂਰ ਹੈ ਕਿਉਂਕਿ ਲੇਬਰ ਨਾ ਮਿਲਣ ਕਾਰਨ ਊਨ੍ਹਾਂ ਨੂੰ ਔਕੜਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ।
ਹਿੰਦੂਸਥਾਨ ਸਮਾਚਾਰ