Chandigarh: ਲੋਕ ਸਭਾ ਚੋਣਾ ਦੇ ਨਤੀਜਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਵਾਲ ਚੁੱਕਣ ਵਾਲਿਆਂ ਨੂੰ ਯੂਥ ਅਕਾਲੀ ਦਲ ਦੇ ਜਰਨਲ ਸਕੱਤਰ ਆਗੂ ਕਰਮਬੀਰ ਸਿੰਘ ਗੋਰਾਇਆ ਨੇ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਸਵਾਲ ਕਰਨ ਵਾਲਿਆਂ ਨੂੰ ਕਿਹਾ ਅਪਣੇ ਅੰਦਰ ਝਾਤ ਮਾਰੋ ਇਹ ਹਾਲਾਤ ਕਿਉੰ ਪੈਦਾ ਹੋਏ ਅਤੇ ਇਸ ਲਈ ਜਿੰਮੇਵਾਰ ਕੌਣ ਹੈ।
ਯੂਥ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਛੇ ਮਹੀਨਿਆਂ ਚ’ ਅਣਥੱਕ ਮਿਹਨਤ ਕੀਤੀ ਹੈ ਜਿਸ ਚ ਪੰਜਾਬ ਬਚਾਓ ਯਾਤਰਾ ਦੌਰਾਨ 80 ਤੋਂ ਵੱਧ ਹਲਕੇ ਕੱਢੇ ਅਤੇ ਹਜਾਰਾਂ ਕਿਲੋਮੀਟਰ ਦਾ ਸਫ਼ਰ ਤੇ ਕੀਤਾ। ਪਿੰਡ-ਪਿੰਡ ਤੇ ਹਲਕਿਆ ਤੱਕ ਪਹੁੰਚ ਕੀਤੀ ਅਤੇ 100 ਤੋਂ ਵੱਧ ਰੈਲੀਆਂ ਕੀਤੀਆਂ।
ਉਹਨਾਂ ਨੇ ਪਾਰਟੀ ਨੂੰ ਔਖੇ ਵੇਲੇ ਸਾਥ ਛੱਡਣ ਵਾਲਿਆਂ ਨੂੰ ਗਦਾਰ ਕਰਾਰ ਦਿੰਦਿਆਂ ਕਿਹਾ ਕਿ ਜਿਹਨਾ ਲੋਕਾਂ ਨੇ ਪਾਰਟੀ ਦੇ ਸਿਰ ਤੇ 10 ਸਾਲ ਲਗਤਾਰ ਰਾਜ ਕੀਤਾ ਅਤੇ ਵੱਡੇ-ਵੱਡੇ ਅਹੁਦਿਆਂ ਦਾ ਆਨੰਦ ਮਾਣਿਆ ਅੱਜ ਉਹ ਲੋਕ ਪਾਰਟੀ ਨੂੰ ਆਪਣੇ ਨਿੱਜੀ ਹਿੱਤਾਂ (ਮੁਫ਼ਾਦ) ਲਈ ਛੱਡ ਕੇ ਪਾਰਟੀ ਪ੍ਰਧਾਨ ਤੇ ਉਗਲਾਂ ਚੁੱਕਦੇ ਹਨ ਉਹਨਾ ਨੂੰ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ।ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜੋ ਵੀ ਨਤੀਜੇ ਆਏ ਪਾਰਟੀ ਨੇ ਅਤੇ ਪਾਰਟੀ ਪ੍ਰਧਾਨ ਤੇ ਵਰਕਰਾਂ ਨੇ ਉਸਨੂੰ ਪ੍ਰਵਾਨ ਕੀਤਾ ਹੈ ਪਰ ਕੁਝ ਲੋਕ ਜੋ ਆਪੂ ਬਣੇ ਲੀਡਰ ਨੇ ਓਹ ਵੀ ਪੂਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਦਰਕਿਨਾਰ ਕਰਕੇ ਪਾਰਟੀ ਪ੍ਰਧਾਨ ਦੇ ਨਾਂ ਤੇ ਖੁੱਲੀ ਚਿੱਠੀ ਲਿਖ ਕੇ ਆਪਣੇ ਸੁਝਾਅ ਪੇਸ਼ ਕਰ ਰਹੇ ਹਨ। ਪਾਰਟੀ ਨੂੰ ਅਜਿਹੇ ਘੁਣ ਵਾਂਗੂ ਖਾਣ ਵਾਲੇ ਲੀਡਰਾ ਦੀ ਪਛਾਣ ਕਰਨੀ ਚਾਹੀਦੀ ਹੈ।
ਹਿੰਦੂਸਥਾਨ ਸਮਾਚਾਰ