New Delhi: ਭਾਰਤੀ ਫੌਜ ਨੂੰ ਨਾਗਪੁਰ ਦੀ ਕੰਪਨੀ ਨੇ 120 ਸਵਦੇਸ਼ੀ ਆਤਮਘਾਤੀ ਡਰੋਨ ‘ਨਾਗਸਤ੍ਰਾ’ ਦਾ ਪਹਿਲਾ ਬੈਚ ਸੌਂਪ ਦਿੱਤਾ ਹੈ। ਭਾਰਤੀ ਫੌਜ ਨੇ ਐਮਰਜੈਂਸੀ ਖਰੀਦ ਸ਼ਕਤੀਆਂ ਦੇ ਤਹਿਤ 480 ਲੋਇਟਰ ਮਿਊਨਿਸ਼ਨ ਦੀ ਸਪਲਾਈ ਲਈ ਸੋਲਰ ਇੰਡਸਟ੍ਰੀਜ਼ ਇਕੋਨਾਮਿਕਸ ਐਕਸਪਲੋਸਿਵਜ਼ ਲਿਮਿਟੇਡ (ਈਈਐੱਲ) ਨਾਲ ਆਰਡਰ ਦਿੱਤਾ ਹੈ। ਪ੍ਰੀ-ਡਿਲੀਵਰੀ ਨਿਰੀਖਣ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਈਈਐੱਲ ਨੇ ਫੌਜ ਦੇ ਅਸਲਾ ਡਿਪੂਆਂ ਨੂੰ 120 ਲੋਇਟਰ ਮਿਊਨਿਸ਼ਨ ਸਪਲਾਈ ਕੀਤੇ ਹਨ।
ਭਾਰਤੀ ਫੌਜ ਨੂੰ ਘਰੇਲੂ ਤੌਰ ‘ਤੇ ਬਣਾਏ ਗਏ ਆਤਮਘਾਤੀ ਡਰੋਨ ਦਾ ਪਹਿਲਾ ਬੈਚ ਮਿਲਿਆ ਹੈ, ਜਿਸਨੂੰ ਨਾਗਸਤ੍ਰਾ-1 ਨਾਮ ਨਾਲ ਜਾਣਿਆ ਜਾਂਦਾ ਹੈ। ਸਵਦੇਸ਼ੀ ਲੋਇਟਰਿੰਗ ਮਿਊਨਿਸ਼ਨ ਨੂੰ ਆਤਮਘਾਤੀ ਡਰੋਨ ਨਾਗਸਤ੍ਰਾ-1 ਵਜੋਂ ਵੀ ਜਾਣਿਆ ਜਾਂਦਾ ਹੈ। ਇਸਨੂੰ ਨਾਗਪੁਰ ਦੀ ਕੰਪਨੀ ਸੋਲਰ ਇੰਡਸਟ੍ਰੀਜ਼ ਨੇ ਵਿਕਸਤ ਕੀਤਾ ਹੈ। ਭਾਰਤੀ ਫੌਜ ਨੇ ਐਮਰਜੈਂਸੀ ਖਰੀਦ ਸ਼ਕਤੀਆਂ ਦੇ ਤਹਿਤ 480 ਲੋਇਟਰ ਮਿਊਨਿਸ਼ਨ ਦੀ ਸਪਲਾਈ ਲਈ ਸੋਲਰ ਇੰਡਸਟ੍ਰੀਜ਼ ਇਕੋਨਾਮਿਕਸ ਐਕਸਪਲੋਸਿਵਜ਼ ਲਿਮਿਟੇਡ (ਈਈਐਲ) ਨੂੰ ਆਰਡਰ ਦਿੱਤਾ ਹੈ। ਇਸ ਵਿੱਚ ਪਹਿਲੇ ਬੈਚ ਦੇ ਤੌਰ ‘ਤੇ 120 ਲੋਇਟਰ ਮਿਊਨਿਸ਼ਨ ਫੌਜ ਦੇ ਅਸਲਾ ਡਿਪੂ ਨੂੰ ਸੌਂਪੇ ਗਏ ਹਨ।
ਇਹ ਇਕੱਲਾ ਹੀ ਆਤਮਘਾਤੀ ਡਰੋਨ ਦੁਸ਼ਮਣ ਦੇ ਖੇਤਰ ਵਿਚ ਦਾਖਲ ਹੋ ਕੇ ਤਬਾਹੀ ਮਚਾ ਸਕਦਾ ਹੈ। ਜੀਪੀਐੱਸ ਨਾਲ ਲੈਸ ਇਹ ਡਰੋਨ ਦੋ ਮੀਟਰ ਦੀ ਦੂਰੀ ‘ਤੇ ਸਟੀਕਤਾ ਨਾਲ ਹਮਲਾ ਕਰ ਸਕਦਾ ਹੈ। ਨੌਂ ਕਿਲੋਗ੍ਰਾਮ ਵਜ਼ਨ ਵਾਲੇ ਮੈਨ-ਪੋਰਟੇਬਲ ਫਿਕਸਡ-ਵਿੰਗ ਇਲੈਕਟ੍ਰਿਕ ਯੂਏਵੀ ਦੀ ਸਮਰੱਥਾ 30 ਮਿੰਟ ਦੀ ਹੈ। ਮੈਨ-ਇਨ-ਲੂਪ ਰੇਂਜ 15 ਕਿਲੋਮੀਟਰ ਅਤੇ ਆਟੋਨੋਮਸ ਮੋਡ ਰੇਂਜ 30 ਕਿਲੋਮੀਟਰ ਹੈ। ਇਸਦਾ ਇਲੈਕਟ੍ਰਿਕ ਪ੍ਰੋਪਲਸ਼ਨ ਸਿਸਟਮ ਘੱਟ ਧੁਨੀ ਸੰਕੇਤ ਪ੍ਰਦਾਨ ਕਰਦਾ ਹੈ। ਇਸ ਕਾਰਨ ਦੁਸ਼ਮਣ 200 ਮੀਟਰ ਤੋਂ ਵੱਧ ਦੀ ਉਚਾਈ ‘ਤੇ ਇਸਨੂੰ ਪਛਾਣ ਨਹੀਂ ਪਾਉਂਦਾ। ਇਸਨੂੰ ਜ਼ਮੀਨ ਤੋਂ ਆਸਾਨੀ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ 1.5 ਕਿਲੋਗ੍ਰਾਮ ਵਿਸਫੋਟਕ ਵਾਰਹੈੱਡ ਲਿਜਾਣ ਦੇ ਸਮਰੱਥ ਹੈ ਅਤੇ 15 ਕਿਲੋਮੀਟਰ ਤੱਕ ਦੀ ਨਿਗਰਾਨੀ ਕਰਕੇ ਆਸਾਨੀ ਨਾਲ ਨਿਸ਼ਾਨੇ ਨੂੰ ਮਾਰ ਸਕਦਾ ਹੈ। ਇਸ ਨਾਲ ਅੱਤਵਾਦੀ ਲਾਂਚ ਪੈਡ, ਘੁਸਪੈਠੀਆਂ ਅਤੇ ਦੁਸ਼ਮਣ ਦੇ ਸਿਖਲਾਈ ਕੈਂਪਾਂ ‘ਤੇ ਸਟੀਕ ਹਮਲੇ ਕੀਤੇ ਜਾ ਸਕਣਗੇ।
ਹਿੰਦੂਸਥਾਨ ਸਮਾਚਾਰ