Bhopal: ਮੱਧ ਪ੍ਰਦੇਸ਼ ‘ਚ ਮਾਤਾ ਰਤਨਗੜ੍ਹ ਦੇ ਸ਼ਰਧਾਲੂਆਂ ਲਈ ਸ਼ੁੱਕਰਵਾਰ ਦਾ ਦਿਨ ਦਰਦਨਾਕ ਸਾਬਤ ਹੋਇਆ ਹੈ। ਸੂਬੇ ਦੇ ਦਤੀਆ ਜ਼ਿਲ੍ਹੇ ‘ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪੁਲ ‘ਤੇ ਬੇਕਾਬੂ ਹੋ ਕੇ ਪਲਟਦੇ ਹੋਏ ਹੇਠਾਂ ਡਿੱਗ ਗਈ। ਇਸ ਹਾਦਸੇ ‘ਚ 5 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 35 ਲੋਕ ਗੰਭੀਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਲੜਕੀਆਂ ਸ਼ਾਮਲ ਹਨ।
ਇਹ ਹਾਦਸਾ ਦੁਸਰਡਾ ਥਾਣਾ ਖੇਤਰ ਦੇ ਪਿੰਡ ਜੌਰਾ ਮੈਥਾਨਾ ਪਾਲੀ ਨੇੜੇ ਵਾਪਰਿਆ। ਇਹ ਹਾਦਸਾ ਟਰੈਕਟਰ ਦਾ ਸਟੇਅਰਿੰਗ ਫੇਲ ਹੋਣ ਕਾਰਨ ਵਾਪਰਿਆ। ਇਹ ਘਟਨਾ ਸਵੇਰੇ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਵਾਪਰੀ ਦੱਸੀ ਜਾ ਰਹੀ ਹੈ । ਸਾਰੇ ਪਿੰਡ ਵਾਸੀ ਜਵਾਰ ਚੜ੍ਹਾਉਣ ਲਈ ਰਤਨਗੜ੍ਹ ਮੰਦਰ ਜਾ ਰਹੇ ਸਨ। ਇਸ ਦਰਦਨਾਕ ਹਾਦਸੇ ਵਿਚ ਸੋਨਮ (15) ਪੁੱਤਰੀ ਚੰਦਨ ਅਹੀਰਵਰ, ਕ੍ਰਾਂਤੀ (17) ਪੁੱਤਰੀ ਨਵਲ ਕਿਸ਼ੋਰ ਕੇਵਟ, ਸੀਮਾ (35) ਪਤਨੀ ਨਵਲ ਕਿਸ਼ੋਰ, ਕਾਮਿਨੀ (19) ਪੁੱਤਰੀ ਨਵਲ ਕਿਸ਼ੋਰ ਅਤੇ ਫਿਲਹਾਲ ਇਕ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਆਪਣੀ ਜਾਨ ਗੁਆ ਚੁੱਕੇ ਹਨ।
ਜ਼ਖਮੀਆਂ ‘ਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਕਲੈਕਟਰ ਇੰਚਾਰਜ ਕਮਲੇਸ਼ ਭਾਰਗਵ ਅਤੇ ਐੱਸਪੀ ਵਰਿੰਦਰ ਮਿਸ਼ਰਾ ਮੌਕੇ ‘ਤੇ ਪਹੁੰਚੇ ਅਤੇ ਸਾਰੇ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਦਤੀਆ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਹਿੰਦੂਸਥਾਨ ਸਮਾਚਾਰ