Bihar: ਬਾਲ ਮਜ਼ਦੂਰੀ ਖਤਮ ਕਰਲ ਲਈ ਹਰ ਸਾਲ 12 ਜੂਨ ਨੂੰ ਵਿਸ਼ਵ ਬਾਲ ਮਜਦੂਰੀ ਦਿਵਸ ਮਨਾਇਆ ਜਾਂਦਾ ਹੈ। ਇਸੇ ਦੇ ਤਹਿਤ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ (NCPCR)ਨੇ ਬਿਹਾਰ ਦੇ ਬੱਚਿਆਂ ਦੀ ਤਸਕਰੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। NCPCR ਦੇ ਅਨੁਸਾਰ ਮਦਰਸੇ ਵਿੱਚ ਪੜ੍ਹਾਈ ਦੇ ਨਾਮ ‘ਤੇ ਬਿਹਾਰ ਵਿੱਚ ਘੱਟ ਉਮਰ ਦੇ ਬੱਚਿਆਂ ਦੀ ਉੱਤਰ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ ਵਿੱਚ ਤਸਕਰੀ ਹੋ ਰਹੀ ਹੈ, ਜਿੱਥੇ ਉਨ੍ਹਾਂ ਤੋਂ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ।
ਕਮਿਸ਼ਨ ਨੇ ਇਸ ਸਾਲ 26 ਅਪ੍ਰੈਲ ਨੂੰ ਅਯੁੱਧਿਆ ਵਿੱਚ ਬਰਾਮਦ ਕੀਤੇ ਗਏ ਪੂਰਣੀਆ ਅਤੇ ਅਰਰੀਆ ਦੇ 95 ਬੱਚਿਆਂ ਦਾ ਹਵਾਲਾ ਦੇਂਦੇ ਹੋਏ ਉਹਨਾਂ ਕਿਹਾ ਹੈ ਕਿ ਸਾਰੇ ਸੂਬਿਆਂ ਵਿੱਚ ਅਜਿਹੇ ਕੰਮ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਬਰਾਮਦ ਕੀਤੇ ਗਏ ਬੱਚਿਆਂ ਨੂੰ ਸਹਾਰਨਪੁਰ ਦੇ ਇੱਕ ਮਦਰਸੇ ਵਿੱਚ ਲਿਜਾਇਆ ਜਾ ਰਿਹਾ ਸੀ। ਅਤੇ ਕਮੀਸ਼ਨ ਨੇ ਇਸ ਸਬੰਧੀ ਦੇਸ਼ ਦੇ ਸਾਰੇ ਧਾਰਮਿਕ ਵਿਦਿਅਕ ਅਦਾਰਿਆਂ ਦੀ ਨਿਗਰਾਨੀ ਲਈ ਐਸਓਪੀ (ਸਟੈਂਡਰਡ ਓਪਰੇਟਿੰਗ ਪ੍ਰੋਸੀਜਰ) ਵੀ ਦਿੱਤੀ ਹੈ।
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਪ੍ਰਿਯਾਂਕ ਕਾਨੂੰਗੋ ਨੇ ਜ਼ਿਲ੍ਹਿਆਂ ਦੀਆਂ ਬਾਲ ਸੁਰੱਖਿਆ ਯੂਨਿਟਾਂ, ਮਨੁੱਖੀ ਤਸਕਰੀ ਰੋਕੂ ਯੂਨਿਟਾਂ ਅਤੇ ਸਪੈਸ਼ਲ ਜੁਵੇਨਾਈਲ ਪੁਲਿਸ ਨੂੰ ਸਿੱਖਿਆ ਦੇ ਨਾਂ ‘ਤੇ ਬੱਚਿਆਂ ਦੀ ਅਜਿਹੀ ਆਵਾਜਾਹੀ ਨੂੰ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਹੈ। ਰਿਪੋਰਟ ਮੁਤਾਬਕ ਐੱਸਓਪੀ ‘ਚ ਕਿਹਾ ਗਿਆ ਹੈ ਕਿ 5 ਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚੇ ਧਾਰਮਿਕ ਸਿੱਖਿਆ ਲਈ ਦੂਜੇ ਸੂਬਿਆਂ ‘ਚ ਜਾ ਰਹੇ ਹਨ। ਪਰ ਉੱਥੇ ਸਿੱਖਿਆ ਦੇ ਅਧਿਕਾਰ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ