Ludhiana News : ਲੁਧਿਆਣਾ ਦੇ ਕਾਸਾਬਾਦ ਪਿੰਡ ਨੇੜੇ 5 ਨੌਜਵਾਨਾਂ ਦੇ ਡੂੱਬਣ ਕਾਰਣ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਸ ਦਇਏ ਕਿ ਗਰਮੀ ਤੋਂ ਬਚਣ ਲਈ ਇਹਨਾਂ ਨੌਜਵਾਨਾਂ ਨੂੰ ਸਤਲੁਜ ਦਰਿਆ ਵਿੱਚ ਨਹਾਉਣਾ ਮੌਤ ਦਾ ਸਬਬ ਬਣ ਗਿਆ। ਦਸਿਆ ਜਾ ਰਿਹਾ ਹੈ ਕਿ ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ਤੇਜ਼ ਸੀ ਕਿ ਨਹਾਉਣ ਸਮੇਂ ਇਹ ਨੌਜਵਾਨ ਰੁੜ ਗਏ।
ਖਬਰ ਹੈ ਕਿ 6 ਦੋਸਤ ਇਥੇ ਦਰਿਆ ਕੰਢੇ ਨਹਾਉਣ ਆਏ ਸਨ ਪਰ ਪਾਣੀ ਦੇ ਵਹਾਅ ਇਨਾਂ ਤੇਜ਼ ਸੀ ਕਿ 4 ਨੌਜਵਾਨ ਡੁੱਬ ਗਏ। ਇਸਦੇ ਨਾਲ ਹੀ ਇੱਕ ਹੋਰ ਨੌਜਵਾਨ ਦੇ ਡੁੱਬਣ ਬਾਰੇ ਖਬਰ ਹੈ।
ਜਾਣਕਾਰੀ ਅਨੁਸਾਰ ਇਥੇ ਗਰਮੀ ਵਿੱਚ ਨੌਜਵਾਨਾਂ ਦੇ ਕੁੱਝ ਗਰੁੱਪ ਸਤਲੁਜ ਦਰਿਆ ਵਿੱਚ ਨਹਾਉਣ ਲਈ ਆਏ ਸਨ।ਇਸ ਦੇ ਨਾਲ ਹੀ ਇਨ੍ਹਾਂ ਵਿੱਚ 6 ਨੌਜਵਾਨਾਂ ਦਾ ਗਰੁੱਪ ਵੀ ਆਇਆ ਹੋਇਆ ਸੀ। ਇਨ੍ਹਾਂ ਵਿਚੋਂ ਚਾਰ ਦੋਸਤ ਸਤਲੁਜ ਦਰਿਆ ਦੇ ਵਿੱਚ ਡੁੱਬ ਗਏ।
ਹਾਲਾਂਕਿ ਅਜੇ ਇਹ ਨਹੀਂ ਪਤਾ ਲੱਗ ਪਾਇਆ ਕਿਹੜੇ ਕਾਰਨਾਂ ਕਰਕੇ ਇਹ ਡੁੱਬੇ ਹਨ।ਨੌਜਵਾਨਾਂ ਦੀ ਸ਼ਨਾਖਤ ਸਮੀਰ ਖਾਨ, ਮਿਸਾਊਲ, ਜ਼ਹੀਰ ਅਤੇ ਸ਼ਾਹਬਾਜ ਅੰਸਾਰੀ ਵੱਜੋਂ ਹੋਈ ਹੈ। ਚਾਰੇ ਨੌਜਵਾਨ 18 ਤੋਂ 20 ਸਾਲ ਦੀ ਉਮਰ ਦੇ ਹਨ।
ਹਿੰਦੂਸਥਾਨ ਸਮਾਚਾਰ