Mumbai: ਮੰਡੀ ਲੋਕ ਸਭਾ ਹਲਕਾ ਤੋਂ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਚੰਡੀਗੜ੍ਹ ਏਅਰਪੋਰਟ ‘ਤੇ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਸੀਆਈਐਸਐਫ ਦੀ ਇੱਕ ਮਹਿਲਾ ਸੁਰੱਖਿਆ ਕਰਮੀ ਨੇ ਉਸਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਮਿਲੀ-ਜੁਲੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਗਰਮਾ ਰਿਹਾ ਹੈ, ਇੱਕ ਪਾਸੇ ਜਿੱਥੇ ਬਾਲੀਵੁੱਡ ਦਾ ਕਥਿਤ ਲਿਬਰਲ ਗੈਂਗ ਖੁਸ਼ ਹੈ ਤਾਂ ਦੂਜੇ ਪਾਸੇ ਕੁਝ ਲੋਕ ਕੰਗਣਾ ਦੇ ਸਮਰਥਨ ਵਿੱਚ ਆ ਗਏ ਹਨ। ਇਸ ਸਿਲਸਿਲੇ ਵਿੱਚ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਕੰਗਨਾ ਦੇ ਥੱਪੜ ਮਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੇਡਰੇਸ਼ਨ ਦਾ ਕਹਿਣਾ ਹੈ ਕਿ ਕੰਗਨਾ ਨੇ ਫਿਲਮ ਇੰਡਸਟਰੀ ‘ਚ ਵੱਡਾ ਯੋਗਦਾਨ ਪਾਇਆ ਹੈ। ਅਸੀਂ ਕੰਗਨਾ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਾਂ। FWICE ਨੇ ਉਸ ਮਹਿਲਾ ਕਾਂਸਟੇਬਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸੇ ਸਿਲਸਿਲੇ ਵਿੱਚ ਬਾਲੀਵੁਡ ਦੇ ਹੋਰ ਕਈ ਲੋਕਾਂ ਨੇ ਵੀ ਇਸ ਮਾਮਲੇ ਤੇ ਪ੍ਰਤਿਕ੍ਰਮ ਦਿੱਤਾ ਹੈ। ਅਦਾਕਾਰ ਅਨੁਪਮ ਖੇਰ ਨੇ ਇਸ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ, “ਮੈਨੂੰ ਬਹੁਤ ਦੁੱਖ ਹੋਇਆ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਇੱਕ ਔਰਤ ਵੱਲੋਂ ਆਪਣੇ ਅਹੁਦੇ ਦਾ ਫਾਇਦਾ ਉਠਾ ਕੇ ਦੂਜੀ ਔਰਤ ਨਾਲ ਕੀਤੀ ਗਈ ਇਸ ਤਰ੍ਹਾਂ ਦੀ ਹਰਕਤ ਬਹੁਤ ਗਲਤ ਹੈ। ਜੇਕਰ ਮਹਿਲਾ ਕਾਂਸਟੇਬਲ ਨੂੰ ਕੋਈ ਨਾਰਾਜ਼ਗੀ ਸੀ, ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਸੀ। ਜੇਕਰ ਕਿਸੇ ਚੀਜ਼ ਨਾਲ ਤੁਹਾਨੂੰ ਦੁੱਖ ਪਹੁੰਚਿਆ ਹੈ, ਤਾਂ ਇਸ ਨੂੰ ਪ੍ਰਗਟ ਕਰਨ ਦੇ ਕਈ ਤਰੀਕੇ ਹਨ, ਪਰ ਜੋ ਹੋਇਆ ਉਹ ਬਹੁਤ ਦੁਖਦਾਈ ਹੈ। ਇਹ ਗਲਤ ਹੈ।”
ਇਸ ਦੇ ਨਾਲ ਹੀ ਅਦਾਕਾਰ ਨਾਨਾ ਪਾਟੇਕਰ ਅਤੇ ਸ਼ੇਖਰ ਸੁਮਨ ਨੇ ਵੀ ਇਸ ਮਾਮਲੇ ਵਿੱਚ ਕੰਗਨਾ ਰਣੌਤ ਦਾ ਸਮਰਥਨ ਕੀਤਾ ਹੈ।ਅਤੇ ਇਸ ਘਟਨਾ ਨੂੰ ਗਲਤ ਅਤੇ ਮੰਦਭਾਗਾ ਦਸਿਆ ਹੈ।
ਇਸ ਤੋਂ ਅਲਾਵਾ ਟੀਵੀ ਅਦਾਕਾਰਾ ਸ਼ਿਵਾਂਗੀ ਜੋਸ਼ੀ, ਜੋ ਕਿ ਇੰਟਰਨੈਸ਼ਨਲ ਗਲੋਰੀ ਐਵਾਰਡਜ਼ ਸਮਾਗਮ ਵਿੱਚ ਸ਼ਾਮਲ ਹੋਈ ਸੀ, ਨੇ ਕੰਗਨਾ ਰਣੌਤ ਨਾਲ ਦੁਰਵਿਵਹਾਰ ਨੂੰ ਅਪਰਾਧ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ।
ਕੰਗਣਾ ਨਾਲ ਘਟਨਾ ਤੋਂ ਬਾਅਦ ਸੁਰੱਖਿਆ ਗਾਰਡ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਨੇ ਪੰਜਾਬ ‘ਚ ਵਧਦੇ ਅੱਤਵਾਦ ਅਤੇ ਕੱਟੜਵਾਦ ‘ਤੇ ਚਿੰਤਾ ਪ੍ਰਗਟਾਈ। ਇੱਕ ਪਾਸੇ ਜਿੱਥੇ ਐਂਟਰਟੇਨਮੈਂਟ ਇੰਡਸਟਰੀ ਦੇ ਕਈ ਲੋਕ ਕੰਗਨਾ ਦੇ ਹੱਕ ਵਿੱਚ ਖੜੇ ਹੋ ਗਏ। ਰਵੀਨਾ ਟੰਡਨ, ਉਰਫੀ ਜਾਵੇਦ, ਅਨੁਪਮ ਖੇਰ, ਅਧਿਅਨ ਸੁਮਨ, ਸ਼ੇਖਰ ਸੁਮਨ, ਅਸ਼ੋਕ ਪੰਡਿਤ ਨੇ ਘਟਨਾ ਦੀ ਨਿੰਦਾ ਕੀਤੀ ਹੈ। ਦੂਜੇ ਪਾਸੇ ਪਹਿਲਵਾਨ ਬਜਰੰਗ ਪੂਨੀਆ, ਕੁਝ ਹੋਰ ਐਥਲੀਟਾਂ, ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਔਰਤ ਦਾ ਪੱਖ ਲਿਆ ਹੈ।
ਹਿੰਦੂਸਥਾਨ ਸਮਾਚਾਰ