New Delhi: ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੀ ਬੈਠਕ ‘ਚ ਸ਼ੁੱਕਰਵਾਰ ਨੂੰ ਨਿਤੀਸ਼ ਕੁਮਾਰ ਨੇ ਆਪਣੀ ਪਾਰਟੀ ਜੇਡੀਯੂ ਦੀ ਤਰਫੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸਮਰਥਨ ਕੀਤਾ। ਨਾਲ ਹੀ ਵਿਰੋਧੀ ਧਿਰ ਇੰਡੀਆ ਅਲਾਇੰਸ ‘ਤੇ ਵੀ ਹਮਲਾਵਰ ਨਜ਼ਰ ਆਏ।
ਨਿਤੀਸ਼ ਕੁਮਾਰ ਨੇ ਕਿਹਾ ਕਿ ਨਰਿੰਦਰ ਮੋਦੀ 10 ਸਾਲ ਪ੍ਰਧਾਨ ਮੰਤਰੀ ਰਹੇ ਹਨ ਅਤੇ ਭਵਿੱਖ ਵਿੱਚ ਵੀ ਬਣਨ ਜਾ ਰਹੇ ਹਨ। ਉਹ ਇਸ ਕਾਰਜਕਾਲ ’ਚ ਪਿਛਲੀਆਂ ਦੋ ਸਰਕਾਰਾਂ ਦੇ ਬਾਕੀ ਰਹਿੰਦੇ ਕੰਮਾਂ ਨੂੰ ਪੂਰਾ ਕਰ ਦੇਣਗੇ। ਜੇਡੀਯੂ ਹਰ ਰੋਜ਼ ਉਨ੍ਹਾਂ ਦੇ ਨਾਲ ਹੈ ਅਤੇ ਉਹ ਜੋ ਵੀ ਕਹਿਣਗੇ, ਅਸੀਂ ਕਰਾਂਗੇ।
ਨਿਤੀਸ਼ ਨੇ ਕਿਹਾ ਕਿ ਅਗਲੀ ਵਾਰ ਵਿਰੋਧੀ ਗਠਜੋੜ ਫਿਰ ਹਾਰੇਗਾ। ਇਹ ਗਠਜੋੜ ਅਰਥਹੀਣ ਗੱਲਾਂ ਕਰ ਰਿਹਾ ਹੈ। ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਹੈ। ਵਿਰੋਧੀ ਗਠਜੋੜ ਨੇ ਦੇਸ਼ ਦੀ ਕੋਈ ਸੇਵਾ ਨਹੀਂ ਕੀਤੀ ਹੈ। ਮੋਦੀ ਨੇ ਦੇਸ਼ ਦੀ ਸੇਵਾ ਕੀਤੀ ਹੈ। ਮੁੜ ਮੌਕਾ ਮਿਲਿਆ ਹੈ। ਭਵਿੱਖ ਵਿੱਚ ਵਿਰੋਧ ਲਈ ਕੋਈ ਗੁੰਜਾਇਸ਼ ਨਹੀਂ ਰਹੇਗੀ।
ਜ਼ਿਕਰਯੋਗ ਹੈ ਕਿ ਨਿਤੀਸ਼ ਆਪਣੇ ਭਾਸ਼ਣ ਤੋਂ ਬਾਅਦ ਆਪਣੀ ਸੀਟ ‘ਤੇ ਵਾਪਸ ਆ ਗਏ ਅਤੇ ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ