New Delhi: ਨਰਿੰਦਰ ਮੋਦੀ ਨੇ ਕੇਂਦਰ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਪਹਿਲਾਂ ਅੱਜ ਭਾਜਪਾ ਦੇ ਸੀਨੀਅਰ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਮੋਦੀ ਨੇ ਅਡਵਾਨੀ ਨੂੰ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਸੰਸਦੀ ਦਲ ਦਾ ਨੇਤਾ, ਭਾਜਪਾ ਸੰਸਦੀ ਦਲ ਦਾ ਨੇਤਾ ਅਤੇ ਲੋਕ ਸਭਾ ਵਿਚ ਭਾਜਪਾ ਦਾ ਨੇਤਾ ਚੁਣੇ ਜਾਣ ਤੋਂ ਤੁਰੰਤ ਬਾਅਦ ਮੁਲਾਕਾਤ ਕੀਤੀ। ਅਡਵਾਨੀ ਨੂੰ ਮਿਲਣ ਤੋਂ ਬਾਅਦ ਉਹ ਪਾਰਟੀ ਦੇ ਸਾਬਕਾ ਪ੍ਰਧਾਨ ਜੋਸ਼ੀ ਦੇ ਘਰ ਗਏ।
ਮੋਦੀ ਹਫਤੇ ਦੇ ਅੰਤ ‘ਚ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਐਨਡੀਏ ਕੋਲ 293 ਸੰਸਦ ਮੈਂਬਰ ਹਨ, ਜੋ ਕਿ 543 ਮੈਂਬਰੀ ਲੋਕ ਸਭਾ ਵਿੱਚ 272 ਦੇ ਬਹੁਮਤ ਦੇ ਅੰਕੜੇ ਤੋਂ ਉੱਪਰ ਹਨ। ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਜੇਪੀ ਨੱਡਾ ਸਮੇਤ ਸੀਨੀਅਰ ਭਾਜਪਾ ਆਗੂ ਵੀ ਨਵੀਂ ਸਰਕਾਰ ਵਿੱਚ ਆਪਣੀ ਪ੍ਰਤੀਨਿਧਤਾ ਦੀ ਹਿੱਸੇਦਾਰੀ ਲਈ ਇੱਕ ਦੋਸਤਾਨਾ ਫਾਰਮੂਲਾ ਬਣਾਉਣ ਲਈ ਭਾਜਪਾ ਸਹਿਯੋਗੀਆਂ ਨਾਲ ਗੱਲਬਾਤ ਕਰ ਰਹੇ ਹਨ।