Kolkata: ਪੱਛਮੀ ਬੰਗਾਲ ਸੀਆਈਡੀ (ਅਪਰਾਧਿਕ ਜਾਂਚ ਵਿਭਾਗ) ਦੇ ਅਧਿਕਾਰੀਆਂ ਨੇ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੀ ਲਾਸ਼ ਲੱਭਣ ਵਿੱਚ ਅਸਮਰੱਥਾ ਪ੍ਰਗਟਾਈ ਹੈ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਲਾਸ਼ ਦੇ ਅੰਗਾਂ ਵਾਲੇ ਟਰਾਲੀ ਬੈਗ ਨੂੰ ਲੱਭਣਾ ਲਗਭਗ ਅਸੰਭਵ ਜਾਪਦਾ ਹੈ, ਕਿਉਂਕਿ ਲਾਪਤਾ ਹੋਏ 22 ਦਿਨ ਹੋ ਗਏ ਹਨ।
ਇਕ ਅਧਿਕਾਰੀ ਨੇ ਕਿਹਾ ਇਸਦੇ ਬਾਵਜੂਦ ਸਾਡੇ ਅਧਿਕਾਰੀ ਖੋਜ ਜਾਰੀ ਰੱਖਣਗੇ। ਅਸੀਂ ਬੰਗਲਾਦੇਸ਼ ਪੁਲਿਸ ਦੇ ਜਾਂਚਕਾਰਾਂ ਨਾਲ ਗੱਲ ਕਰਨ ਤੋਂ ਬਾਅਦ ਜਲਦੀ ਹੀ ਇਸ ‘ਤੇ ਫੈਸਲਾ ਲਵਾਂਗੇ। ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਜਾਂਚਕਰਤਾਵਾਂ ਨੇ ਨਿਊ ਟਾਊਨ ਖੇਤਰ ਅਤੇ ਆਲੇ ਦੁਆਲੇ ਐਮਪੀ ਦੇ ਸਰੀਰ ਦੇ ਅੰਗਾਂ ਦੀ ਖੋਜ ਜਾਰੀ ਰੱਖੀ। ਪੁਲਿਸ ਨਿਊ ਟਾਊਨ ਫਲੈਟ ਤੋਂ ਮਿਲੇ ਫਿੰਗਰਪ੍ਰਿੰਟਸ ਨੂੰ ਮਿਲਾਨ ਦੀ ਯੋਜਨਾ ਬਣਾ ਰਹੀ ਹੈ ਜਿੱਥੇ ਬੰਗਲਾਦੇਸ਼ੀ ਸੰਸਦ ਮੈਂਬਰ ਦੀ ਕਥਿਤ ਤੌਰ ‘ਤੇ ਹੱਤਿਆ ਕੀਤੀ ਗਈ ਸੀ।
ਲਾਪਤਾ ਸੰਸਦ ਮੈਂਬਰ ਇਲਾਜ ਲਈ 12 ਮਈ ਨੂੰ ਕੋਲਕਾਤਾ ਪਹੁੰਚੇ ਸਨ। ਉਨ੍ਹਾਂ ਦੀ ਭਾਲ ਛੇ ਦਿਨਾਂ ਬਾਅਦ ਸ਼ੁਰੂ ਹੋਈ ਜਦੋਂ ਉੱਤਰੀ ਕੋਲਕਾਤਾ ਦੇ ਬਾਰਾਨਗਰ ਦੇ ਵਸਨੀਕ ਅਤੇ ਬੰਗਲਾਦੇਸ਼ੀ ਰਾਜਨੇਤਾ ਦੇ ਜਾਣਕਾਰ ਗੋਪਾਲ ਵਿਸ਼ਵਾਸ ਨੇ 18 ਮਈ ਨੂੰ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇੱਥੇ ਆ ਕੇ ਅਨਾਰ ਵਿਸ਼ਵਾਸ ਦੇ ਘਰ ਰੁਕੇ ਸੀ। ਆਪਣੀ ਸ਼ਿਕਾਇਤ ਵਿੱਚ ਵਿਸ਼ਵਾਸ ਨੇ ਕਿਹਾ ਕਿ ਅਨਾਰ 13 ਮਈ ਦੀ ਦੁਪਹਿਰ ਨੂੰ ਡਾਕਟਰ ਨੂੰ ਮਿਲਣ ਲਈ ਬਾਰਾਨਗਰ ਸਥਿਤ ਘਰ ਤੋਂ ਨਿਕਲੇ। ਉਨ੍ਹਾਂ ਨੇ ਕਿਹਾ ਕਿ ਉਹ ਰਾਤ ਦੇ ਖਾਣੇ ਲਈ (ਵਿਸ਼ਵਾਸ) ਦੇ ਘਰ ਵਾਪਸ ਆ ਜਾਣਗੇ। ਵਿਸ਼ਵਾਸ ਨੇ ਦਾਅਵਾ ਕੀਤਾ ਕਿ ਬੰਗਲਾਦੇਸ਼ ਦੇ ਸੰਸਦ ਮੈਂਬਰ ਨਾਲ 17 ਮਈ ਤੋਂ ਸੰਪਰਕ ਨਹੀਂ ਹੋਇਆ ਸੀ। ਇਸ ਕਾਰਨ ਉਨ੍ਹਾਂ ਨੇ ਇਕ ਦਿਨ ਬਾਅਦ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਹਿੰਦੂਸਥਾਨ ਸਮਾਚਾਰ