Morinda: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿਭਾਗੀ ਮੁਖੀ ਦੀ ਪ੍ਰੇਰਨਾ ਸਦਕਾ ,ਵਿਭਾਗ ਦੀ ਸਬ ਡਵੀਜ਼ਨ ਨੰਬਰ ਦੋ ਫਤਿਹਗੜ੍ਹ ਸਾਹਿਬ ਅਧੀਨ ਜਲ ਸਪਲਾਈ ਸਕੀਮ ਕਾਲੇਵਾਲ ਵਿਖੇ ਵਿਸ਼ਵ ਵਾਤਾਵਰ ਦਿਸਣ ਮੌਕੇ ਫੀਲਡ ਮੁਲਾਜ਼ਮਾਂ ਵੱਲੋਂ ਛਾਂਦਰ ਪੌਦੇ ਲਗਾਏ ਗਏ। ਇਸ ਮੌਕੇ ਵਿਭਾਗ ਦੇ ਉੱਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਦਰਖਤ ਸਾਡੇ ਜੀਵਨ ਦਾ ਹਿੱਸਾ ਹਨ ।ਅਸੀਂ ਦਰਖਤ ਕੱਟ ਕੇ ਮਕਾਨ ਬਣਾਈ ਜਾ ਰਹੇ ਹਨ ।ਦਰਖਤਾਂ ਦੀ ਘਾਟ ਕਾਰਨ ਬਰਸਾਤ ਘੱਟ ਹੋ ਰਹੀ ਹੈ ਤੇ ਬਰਸਾਤ ਘੱਟ ਹੋਣ ਕਾਰਨ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾਂ ਹੈ।ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਕੁਝ ਸਾਲਾਂ ਵਿੱਚ ਧਰਤੀ ਬੰਜਰ ਹੋ ਜਾਵੇਗੀ ।ਸਾਨੂੰ ਪੀਣ ਵਾਲੇ ਪਾਣੀ ਨਹੀਂ ਮਿਲੇਗਾ।
ਉਹਨਾਂ ਕਿਹਾ ਕਿ ਆਪਣੇ ਭਵਿੱਖ ਲਈ ਹਰ ਮਨੁੱਖ ਨੂੰ ਘੱਟੋ ਘੱਟ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ।ਇਸ ਮੌਕੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਦੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਿਭਾਗੀ ਮੁਖੀ ਅਤੇ ਉਪ ਮੰਡਲ ਇੰਜੀਨੀਅਰ ਦਾ ਇਹ ਚੰਗਾ ਉਪਰਾਲਾ ਹੈ।
ਇਹਨਾਂ ਨੂੰ ਦੱਸਿਆ ਕਿ ਉਪ ਮੰਡਲ ਫਤਿਹਗੜ੍ਹ ਸਾਹਿਬ ਅਧੀਨ ਵਾਟਰ ਸਪਲਾਈ ਸਕੀਮ ਕਾਲੇਵਾਲ ਵਿਖੇ ਛਾਂਦਰ ਬੂਟੇ ਲਗਾਏ ਗਏ। ਇਹਨਾਂ ਇਹ ਵੀ ਦੱਸਿਆ ਕਿ ਵਾਟਰ ਸਪਲਾਈ ਸਕੀਮ ਕਾਲੇਵਾਲ ਵਿਖ਼ੇ ਡਿਉਟੀ ਕਰਦੇ ਮੁਲਾਜ਼ਮ ਸੁਖਰਾਮ ਕਾਲੇਵਾਲ ਵੱਲੋਂ ਹਰੇਕ ਸਾਲ ਦਰਖਤ ਲਗਾਏ ਜਾਂਦੇ ਹਨ ਅਤੇ ਉਹਨਾਂ ਨੂੰ ਪਰਿਵਾਰਿਕ ਮੈਂਬਰਾਂ ਵਾਂਗੂੰ ਪਾਲਿਆ ਜਾਂਦਾ ਹੈ। ਇਸੇ ਕਰਕੇ ਜਿਲਾ ਪ੍ਰਸ਼ਾਸਨ ਵੱਲੋਂ ਉੱਕਤ ਮੁਲਾਜ਼ਮ ਨੂੰ ਗਰੀਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ