New Delhi: ਇਕ ਦਿਨ ਦੀ ਗਿਰਾਵਟ ਤੋਂ ਬਾਅਦ ਅੱਜ ਘਰੇਲੂ ਸਰਾਫਾ ਬਾਜ਼ਾਰ ‘ਚ ਇਕ ਵਾਰ ਫਿਰ ਤੇਜ਼ੀ ਆਈ ਹੈ। ਦੇਸ਼ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ‘ਚ ਸੋਨਾ-ਚਾਂਦੀ ਮਹਿੰਗਾ ਹੋ ਗਿਆ ਹੈ। ਅੱਜ ਸੋਨਾ 400 ਤੋਂ 700 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ ਹੈ। ਸਰਾਫਾ ਬਾਜ਼ਾਰ ‘ਚ ਇਸ ਤੇਜ਼ੀ ਕਾਰਨ ਅੱਜ ਦੇਸ਼ ਦੇ ਸਰਾਫਾ ਬਾਜ਼ਾਰਾਂ ‘ਚ 24 ਕੈਰੇਟ ਸੋਨਾ 73 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਚੇਨਈ ‘ਚ 24 ਕੈਰੇਟ ਸੋਨਾ 74 ਹਜ਼ਾਰ ਰੁਪਏ ਦੇ ਉੱਪਰ ਵਿਕ ਰਿਹਾ ਹੈ। ਇਸੇ ਤਰ੍ਹਾਂ ਚੇਨਈ ਤੋਂ ਇਲਾਵਾ ਹੋਰ ਸਰਾਫਾ ਬਾਜ਼ਾਰਾਂ ‘ਚ 22 ਕੈਰੇਟ ਸੋਨਾ ਵੀ 67 ਹਜ਼ਾਰ ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਚੇਨਈ ‘ਚ 22 ਕੈਰੇਟ ਸੋਨਾ 64 ਹਜ਼ਾਰ ਰੁਪਏ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ। ਸੋਨੇ ਦੀ ਤਰ੍ਹਾਂ ਚਾਂਦੀ ‘ਚ ਵੀ ਅੱਜ ਤੇਜ਼ੀ ਦਰਜ ਕੀਤੀ ਗਈ ਹੈ। ਇਸ ਤੇਜ਼ੀ ਕਰਕੇ ਦਿੱਲੀ ਸਰਾਫਾ ਬਾਜ਼ਾਰ ‘ਚ ਚਾਂਦੀ ਕਰੀਬ 2 ਹਜ਼ਾਰ ਰੁਪਏ ਦੀ ਛਲਾਂਗ ਲਗਾ ਕੇ 93,600 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਜ 24 ਕੈਰੇਟ ਸੋਨਾ 73,580 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 67,460 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਇਸੇ ਤਰ੍ਹਾਂ ਮੁੰਬਈ ‘ਚ 24 ਕੈਰੇਟ ਸੋਨਾ 73,430 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 67,310 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਿਕ ਰਿਹਾ ਹੈ। ਚੇਨਈ ‘ਚ 24 ਕੈਰੇਟ ਸੋਨੇ ਦੀ ਖੁਦਰਾ ਕੀਮਤ 74,190 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 68,010 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਇਨ੍ਹਾਂ ਵੱਡੇ ਸ਼ਹਿਰਾਂ ਤੋਂ ਇਲਾਵਾ ਅਹਿਮਦਾਬਾਦ ‘ਚ ਅੱਜ 24 ਕੈਰੇਟ ਸੋਨਾ 73,480 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ‘ਤੇ ਅਤੇ 22 ਕੈਰੇਟ ਸੋਨਾ 67,360 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ‘ਤੇ ਵਿਕ ਰਿਹਾ ਹੈ। ਇਸੇ ਤਰ੍ਹਾਂ ਕੋਲਕਾਤਾ ‘ਚ 24 ਕੈਰੇਟ ਸੋਨਾ 73,430 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 67,310 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਲਖਨਊ ਦੇ ਸਰਾਫਾ ਬਾਜ਼ਾਰ ‘ਚ ਅੱਜ 24 ਕੈਰੇਟ ਸੋਨਾ 73,580 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਅਤੇ 22 ਕੈਰੇਟ ਸੋਨਾ 67,460 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਵਿਕ ਰਿਹਾ ਹੈ। ਪਟਨਾ ‘ਚ 24 ਕੈਰੇਟ ਸੋਨੇ ਦੀ ਕੀਮਤ 73,480 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜਦਕਿ 22 ਕੈਰੇਟ ਸੋਨਾ 67,360 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਵਿਕ ਰਿਹਾ ਹੈ। ਇਸੇ ਤਰ੍ਹਾਂ ਜੈਪੁਰ ‘ਚ 24 ਕੈਰੇਟ ਸੋਨਾ 73,580 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 67,460 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਿਕ ਰਿਹਾ ਹੈ।
ਹਿੰਦੂਸਥਾਨ ਸਮਾਚਾਰ