Jalalabad: ਤਹਿਸੀਲਦਾਰ, ਜਲਾਲਾਬਾਦ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਵਿੱਤੀ ਸਾਲ 2024-25 ਲਈ ਸਾਈਕਲ ਸਟੈਂਡ ਦੀ ਪਾਰਕਿੰਗ ਨੂੰ ਠੇਕੇ ਤੇ ਦੇਣ ਲਈ ਦੁਬਾਰਾ ਖੁੱਲੀ ਬੋਲੀ ਕਰਵਾਈ ਜਾਣੀ ਹੈ, ਜਿਹੜੇ ਵਿਅਕਤੀ ਸਾਈਕਲ ਸਟੈਂਡ ਦੀ ਪਾਰਕਿੰਗ ਦਾ ਠੋਕੇ ਲੈਣ ਦੇ ਚਾਹਵਾਨ ਹੋਣ, ਉਹ 18-06-2024 ਨੂੰ ਸਵੇਰੇ 10:00 ਵਜੇ ਤਹਿਸੀਲ ਦਫ਼ਤਰ, ਜਲਾਲਾਬਾਦ ਵਿਖੇ ਹਾਜ਼ਰ ਆ ਕੇ ਬੋਲੀ ਦੇ ਸਕਦੇ ਹਨ।
ਬੋਲੀ ਦੇਣ ਤੋਂ ਪਹਿਲਾਂ 10,000/- ਰੁਪਏ ਦੀ ਰਾਸ਼ੀ ਬਤੌਰ ਜਮਾਨਤ ਜਮ੍ਹਾਂ ਕਰਵਾਉਣੀ ਹੋਵੇਗੀ। ਬੋਲੀ ਦੇਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਰਕਮ 1/2 ਹਿੱਸਾ ਮੌਕੇ ਤੇ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਬਾਕੀ ਰਕਮ ਮਹੀਨਾ ਜੁਲਾਈ 2024 ਵਿੱਚ ਜਮ੍ਹਾਂ ਕਰਵਾਉਣ ਸਬੰਧੀ 500/- ਰੁਪਏ ਦੇ ਅਸ਼ਟਾਮ ਤੇ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਬਕਾਇਆ ਰਹਿੰਦੀ ਰਕਮ ਦੇ ਸਬੰਧ ਵਿੱਚ ਬੋਲੀਕਾਰ ਪਾਸੋਂ ਅਡਵਾਂਸ ਚੈੱਕ ਵੀ ਲਏ ਜਾਣਗੇ ਅਤੇ ਬੋਲੀਕਾਰ ਪਾਸੋਂ ਉਸਦੀ ਜਾਇਦਾਦ ਸਬੰਧੀ ਤਸਦੀਕਸ਼ੁਦਾ ਗਰੰਟੀ ਲਈ ਜਾਵੇਗੀ।
ਜੇਕਰ ਬੋਲੀਕਾਰ ਠੇਕਾ ਲੈਣ ਉਪਰੰਤ ਵਿੱਤੀ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਆਪਣੀ ਮਰਜੀ ਨਾਲ ਠੇਕਾ ਛੱਡ ਕੇ ਚਲਾ ਜਾਂਦਾ ਹੈ ਤਾਂ ਉਸ ਵੱਲੋਂ ਜਮ੍ਹਾ ਕਰਵਾਈ ਗਈ ਰਕਮ ਵਾਪਸ ਨਹੀਂ ਹੋਵੇਗੀ। ਬੋਲੀ ਮੰਨਜੂਰ/ ਨਾ ਮੰਨਜੂਰ ਕਰਨ ਦਾ ਅਧਿਕਾਰ ਮਾਨਯੋਗ ਡਿਪਟੀ ਕਮਿਸ਼ਨਰ, ਫਾਜ਼ਿਲਕਾ ਪਾਸ ਹੋਵੇਗਾ। ਬੋਲੀ ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆ ਜਾਣਗੀਆਂ।
ਹਿੰਦੂਸਥਾਨ ਸਮਾਚਾਰ