Chandigarh: ਪੰਜਾਬ ਭਰ ’ਚ ਬੁੱਧਵਾਰ ਰਾਤ ਤੋਂ ਸ਼ੁਰੂ ਹੋਏ ਤੇ ਸਾਰੀ ਰਾਤ ਆਏ ਤੇਜ਼ ਤੂਫਾਨ ਨੇ ਤਬਾਹੀ ਮਚਾਈ। ਹਾਲਾਤ ਇਹ ਹਨ ਕਿ ਤੂਫਾਨ ਤੋਂ ਬਾਅਦ ਬਿਜਲੀ ਗੁੱਲ ਹੋ ਗਈ। ਤੂਫਾਨ ਤੋਂ ਬਾਅਦ ਕਈ ਇਲਾਕਿਆਂ ‘ਚ ਦਰੱਖਤ ਟੁੱਟ ਕੇ ਸੜਕਾਂ ‘ਤੇ ਡਿੱਗ ਗਏ, ਜਦਕਿ ਕਈ ਥਾਵਾਂ ‘ਤੇ ਖੰਭੇ ਟੁੱਟ ਗਏ।
ਤੂਫਾਨ ਇੰਨੀ ਤੇਜ਼ ਰਫਤਾਰ ਨਾਲ ਆਇਆ ਕਿ ਸੜਕਾਂ ‘ਤੇ ਜਾ ਰਹੇ ਲੋਕ ਵੀ ਸੜਕ ਕਿਨਾਰੇ ਖੜ੍ਹੇ ਹੋ ਗਏ। ਧੂੜ ਭਰੇ ਤੂਫਾਨ ਕਾਰਨ ਵਾਹਨਾਂ ਦੇ ਡਰਾਈਵਰ ਵੀ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਸੜਕ ਕਿਨਾਰੇ ਖੜ੍ਹੇ ਰਹੇ। ਇਸ ਦੇ ਨਾਲ ਹੀ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ।
ਸ਼ਾਮ 7.30 ਵਜੇ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲੈ ਲਿਆ ਅਤੇ ਤੇਜ਼ ਤੂਫ਼ਾਨ ਦੇ ਧੂੜ ਭਰੀ ਹਨੇਰੀ ਸ਼ੁਰੂ ਹੋ ਗਈ। ਕੁਝ ਦੇਰ ਵਿਚ ਹੀ ਤੂਫ਼ਾਨ ਦੀ ਰਫ਼ਤਾਰ ਤੇਜ਼ ਹੋ ਗਈ। ਹਾਲਾਂਕਿ ਤੂਫਾਨ ਤੋਂ ਬਾਅਦ ਆਮ ਜਨਜੀਵਨ ਇਕ ਵਾਰ ਫਿਰ ਤੋਂ ਪ੍ਰਭਾਵਿਤ ਹੋ ਗਿਆ ਪਰ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਤਾਪਮਾਨ ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ।
ਹਿੰਦੂਸਥਾਨ ਸਮਾਚਾਰ