Lok Sabha Election Result Update: ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੀ ਗਿਣਤੀ ਦੇ ਰੁਝਾਨਾਂ ਅਨੁਸਾਰ, ਭਾਰਤੀ ਜਨਤਾ ਪਾਰਟੀ (ਭਾਜਪਾ) ਲੀਡ ‘ਤੇ ਹੈ ਪਰ 272 ਦੇ ਬਹੁਮਤ ਦੇ ਅੰਕੜੇ ਤੋਂ ਪਿੱਛੇ ਦਿਖਾਈ ਦੇ ਰਹੀ ਹੈ। ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਨਾਲ ਆਈ ਭਾਜਪਾ ਨੂੰ ਇਸ ਵਾਰ ਗਠਜੋੜ ਵਿੱਚ ਸਰਕਾਰ ਬਣਾਉਣੀ ਪੈ ਸਕਦੀ ਹੈ।
ਚੋਣ ਕਮਿਸ਼ਨ ਦੇ ਦੁਪਹਿਰ 1 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਭਾਜਪਾ 241, ਇੰਡੀਅਨ ਨੈਸ਼ਨਲ ਕਾਂਗਰਸ – ਆਈਐਨਸੀ 96, ਸਮਾਜਵਾਦੀ ਪਾਰਟੀ – ਐਸਪੀ 36, ਆਲ ਇੰਡੀਆ ਤ੍ਰਿਣਮੂਲ ਕਾਂਗਰਸ – ਏਆਈਟੀਸੀ 31, ਦ੍ਰਵਿੜ ਮੁਨੇਤਰ ਕੜਗਮ – ਡੀਐਮਕੇ 21, ਤੇਲਗੂ ਦੇਸ਼ਮ – ਟੀਡੀਪੀ 16, ਜਨਤਾ ਦਲ (ਯੂਨਾਈਟਿਡ) – ਜਦਯੂ (ਯੂ) 15, ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) – ਐਸਐਚਐਸਯੂਬੀਟੀ 9, ਸ਼ਿਵ ਸੈਨਾ – ਐਸਐਚਐਸ 7, ਰਾਸ਼ਟਰਵਾਦੀ ਕਾਂਗਰਸ ਪਾਰਟੀ – ਸ਼ਰਦਚੰਦਰ ਪਵਾਰ – ਐਨਸੀਪੀਐਸਪੀ 7, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ)- ਐਲਜੇਪੀਆਰਵੀ 5, ਯੁਵਜਨ ਸ਼੍ਰਮਿਕਾ ਰਾਇਥੂ ਕਾਂਗਰਸ ਪਾਰਟੀ – ਵਾਈਐਸਆਰਸੀਪੀ 4, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) – ਸੀਪੀਆਈ (ਐਮ) 4, ਰਾਸ਼ਟਰੀ ਜਨਤਾ ਦਲ – ਆਰਜੇਡੀ 3, ਇੰਡੀਅਨ ਯੂਨੀਅਨ ਮੁਸਲਿਮ ਲੀਗ – ਆਈਯੂਐਮਐਲ 3, ਆਮ ਆਦਮੀ ਪਾਰਟੀ – ਆਪ 3, ਜਨਸੇਨਾ ਪਾਰਟੀ – ਜੇਐਨਪੀ 2 , ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) (ਲਿਬਰੇਸ਼ਨ) – ਸੀਪੀਆਈ (ਐਮਐਲ) (ਐਲ) 2, ਜਨਤਾ ਦਲ (ਸੈਕੂਲਰ) – ਜੇਡੀਐਸ 2, ਵਿਦੁਥਲਾਈ ਚਿਰੂਥੀਗਲ ਕਾਚੀ – ਵੀਸੀਕੇ 2, ਭਾਰਤੀ ਕਮਿਊਨਿਸਟ ਪਾਰਟੀ – ਸੀਪੀਆਈ 2, ਰਾਸ਼ਟਰੀ ਲੋਕ ਦਲ – ਆਰਐਲਡੀ 2, ਝਾਰਖੰਡ ਮੁਕਤੀ ਮੋਰਚਾ-ਜੇਐਮਐਮ 2, ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ – ਜੇਕੇ
ਐਨ 2 ਸੀਟਾਂ ‘ਤੇ ਅੱਗੇ ਚੱਲ ਰਹੀਆਂ ਹਨ। ਹੋਰ 20 ਪਾਰਟੀਆਂ ਇਕ ਸੀਟ ‘ਤੇ ਅੱਗੇ ਅਤੇ 6 ਸੀਟਾਂ ‘ਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ।
ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਲਗਭਗ ਰੂਝਾਨਾਂ ਮੁਤਾਬਕ ਤੈਅ ਹੈ ਕਿ ਕਿਹੜੀ ਪਾਰਟੀ ਜਿੱਤ ਰਹੀ ਹੈ। ਰੂਝਾਨਾਂ ਅਨੁਸਾਰ ਸੂਬੇ ਵਿਚ ਕਾਂਗਰਸ ਪਾਰਟੀ ਨੂੰ 7 ਸੀਟਾਂ, ਆਮ ਆਦਮੀ ਪਾਰਟੀ 3, ਅਕਾਲੀ ਦਲ ਦੀ ਝੋਲੀ 1 ਸੀਟ ਅਤੇ ਹੋਰ ਪਾਰਟੀ ਨੂੰ 1 ਸੀਟ ਤੇ ਜਿੱਤ ਮਿਲਦੀ ਦਿੱਖ ਰਹੀ ਹੈ। ਜਦਕਿ ਭਾਰਤੀ ਜਨਤਾ ਪਾਰਟੀ ਸੂਬੇ ਵਿੱਚ ਅਜੇ ਤੱਕ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ।
ਹਿੰਦੂਸਥਾਨ ਸਮਾਚਾਰ