Lok Sabha Election 2024 Results Live Update: ਦੇਸ਼ ਦੀ ਸਭ ਤੋਂ ਹੌਟ ਵਾਰਾਣਸੀ ਲੋਕ ਸਭਾ ਸੀਟ ਲਈ ਮੰਗਲਵਾਰ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਵਿਚਕਾਰ ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੀਡ ਹਾਸਲ ਕੀਤੀ। ਇਸ ਤੋਂ ਬਾਅਦ ਇੰਡੀਆ ਗਠਜੋੜ ਦੇ ਉਮੀਦਵਾਰ ਅਜੇ ਰਾਏ ਨੇ ਪ੍ਰਧਾਨ ਮੰਤਰੀ ਮੋਦੀ ਤੋਂ 6223 ਵੋਟਾਂ ਨਾਲ ਲੀਡ ਲੈ ਲਈ। ਵੋਟਾਂ ਦੀ ਗਿਣਤੀ ਵਿੱਚ ਅਜੇ ਰਾਏ ਨੂੰ 11480 ਵੋਟਾਂ, ਭਾਜਪਾ ਦੇ ਨਰਿੰਦਰ ਮੋਦੀ ਨੂੰ 5257 ਵੋਟਾਂ ਮਿਲੀਆਂ।
ਉੱਥੇ ਹੀ ਬਸਪਾ ਦੇ ਅਤਹਰ ਜਮਾਲ ਲਾਰੀ ਨੂੰ 945 ਵੋਟਾਂ ਮਿਲੀਆਂ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂਆਤ ‘ਚ ਪਛੜ ਕੇ ਬੜਤ ਪ੍ਰਾਪਤ ਕੀਤੀ ਤਾਂ ਭਾਜਪਾ ਵਰਕਰ ਉਤਸ਼ਾਹਿਤ ਨਜ਼ਰ ਆਏ। ਪਹਿਲੇ ਗੇੜ ਦੀਆਂ ਵੋਟਾਂ ਦੀ ਗਿਣਤੀ ਵਿੱਚ ਇੰਡੀਆ ਗਠਜੋੜ ਦੇ ਅਜੈ ਰਾਏ ਨੂੰ 22805 ਵੋਟਾਂ, ਭਾਜਪਾ ਦੇ ਨਰਿੰਦਰ ਮੋਦੀ ਨੂੰ 17526, ਬਸਪਾ ਨੂੰ 2038 ਵੋਟਾਂ ਮਿਲੀਆਂ। ਦੂਜੇ ਗੇੜ ਵਿੱਚ ਅਜੇ ਰਾਏ ਨੂੰ 14622 ਅਤੇ ਭਾਜਪਾ ਦੇ ਨਰਿੰਦਰ ਮੋਦੀ ਨੂੰ 24868 ਵੋਟਾਂ ਮਿਲੀਆਂ। ਬਸਪਾ ਨੂੰ 1700 ਵੋਟਾਂ ਮਿਲੀਆਂ।
ਮੰਨਿਆ ਜਾ ਰਿਹਾ ਹੈ ਕਿ ਦੁਪਹਿਰ ਤੱਕ ਭਾਜਪਾ ਉਮੀਦਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਸੱਤ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ। ਲੋਕਾਂ ਦੀਆਂ ਨਜ਼ਰਾਂ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਦੀ ਹੈਟ੍ਰਿਕ ‘ਚ ਜਿੱਤ ਦੇ ਅੰਤਰ ‘ਤੇ ਟਿਕੀਆਂ ਹੋਈਆਂ ਹਨ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਅੱਗੇ ਚੱਲ ਰਹੇ ਹਨ।
ਸਿਆਸੀ ਵਿਸ਼ਲੇਸ਼ਕਾਂ ਤੋਂ ਲੈ ਕੇ ਆਮ ਆਦਮੀ ਤੱਕ ਵਾਰਾਣਸੀ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੇਖਣਾ ਬਾਕੀ ਹੈ ਕਿ ਜਿੱਤ ਦਾ ਫਰਕ ਕਿੰਨਾ ਹੁੰਦਾ ਹੈ। ਭਾਜਪਾ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰ ਅਤੇ ਆਮ ਲੋਕ ਇਸ ਫਰਕ ਨੂੰ ਲੈ ਕੇ ਉਤਸੁਕ ਹਨ।
ਹਿੰਦੂਸਥਾਨ ਸਮਾਚਾਰ