Lok Sabha Election Result 2024 Live Updates/New Delhi: ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਐਨਡੀਏ ਬਹੁਮਤ ਦਾ ਅੰਕੜਾ ਪਾਰ ਕਰ ਰਹੀ ਹੈ। ਪਿਛਲੀ ਵਾਰ ਦੇ ਮੁਕਾਬਲੇ ਭਾਜਪਾ ਨੂੰ 50 ਤੋਂ ਵੱਧ ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।
ਚੋਣ ਕਮਿਸ਼ਨ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) 202, ਕਾਂਗਰਸ 78, ਸਮਾਜਵਾਦੀ ਪਾਰਟੀ (ਸਪਾ) 28, ਤੇਲਗੂ ਦੇਸ਼ਮ (ਟੀਡੀਪੀ) 15, ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) 12, ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਏ.ਆਈ.ਟੀ.ਸੀ.) 12, ਜਨਤਾ ਦਲ (ਸੰਯੁਕਤ) ਜਨਤਾ ਦਲ (ਯੂ) 9, ਸ਼ਿਵ ਸੈਨਾ – (ਐਸਐਚਐਸ) 9, ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) 8, ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) 7, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 5, ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ (ਵਾਈਐਸਆਰਸੀਪੀ) 4, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) 4, ਆਮ ਆਦਮੀ ਪਾਰਟੀ 4, ਜਨਤਾ ਦਲ (ਸੈਕੂਲਰ) 3, ਬੀਜੂ ਜਨਤਾ ਦਲ 3, ਜਨਸੇਨਾ ਪਾਰਟੀ 2, ਰਾਸ਼ਟਰੀ ਜਨਤਾ ਦਲ 2, ਇੰਡੀਅਨ ਯੂਨੀਅਨ ਮੁਸਲਿਮ ਲੀਗ 2, ਭਾਰਤੀ ਕਮਿਊਨਿਸਟ ਪਾਰਟੀ 2, ਸ਼੍ਰੋਮਣੀ ਅਕਾਲੀ ਦਲ 2, ਰਾਸ਼ਟਰੀ ਲੋਕ ਦਲ 2, ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫਰੰਸ 2, ਯੂਨਾਈਟਿਡ ਪੀਪਲਜ਼ ਪਾਰਟੀ (ਲਿਬਰਲ) 1, ਅਸਾਮ ਗਣ ਪ੍ਰੀਸ਼ਦ 1, ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) 1, ਕੇਰਲ ਕਾਂਗਰਸ 1, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ 1, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ 1, ਨੈਸ਼ਨਲਿਸਟ ਕਾਂਗਰਸ ਪਾਰਟੀ 1, ਨਾਗਾ ਪੀਪਲਜ਼ ਫਰੰਟ 1, ਵਾਇਸ ਆਫ਼ ਦਿ ਪੀਪਲ ਪਾਰਟੀ 1, ਜ਼ੋਰਮ ਪੀਪਲਜ਼ ਮੂਵਮੈਂਟ 1, ਰਾਸ਼ਟਰੀ ਲੋਕਤੰਤਰਿਕ ਪਾਰਟੀ 1, ਭਾਰਤ ਆਦਿਵਾਸੀ ਪਾਰਟੀ 1, ਸਿੱਕਮ ਕ੍ਰਾਂਤੀਕਾਰੀ ਮੋਰਚਾ 1, ਪੱਟਲੀ ਮੱਕਲ ਕਾਚੀ 1, ਮਰੂਮਲਾਰਚੀ ਦ੍ਰਵਿੜ ਮੁਨੇਤਰ ਕੜਗਮ 1, ਵਿਦੁਥਲਾਈ ਚਿਰੂਥੈਗਲ ਕਾਚੀ 1, ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) 1, ਅਪਨਾ ਦਲ (ਸੋਨੀਲਾਲ) 1, ਝਾਰਖੰਡ ਮੁਕਤੀ ਮੋਰਚਾ 1 ਅਤੇ ਹੋਰ 6 ਸੀਟਾਂ ‘ਤੇ ਅੱਗੇ ਚੱਲ ਰਹੇ ਹਨ।
ਆਂਧਰਾ ਪ੍ਰਦੇਸ਼ ‘ਚ 175 ‘ਚੋਂ ਟੀਡੀਪੀ 78 ਸੀਟਾਂ ‘ਤੇ ਅਤੇ ਵਾਈਐੱਸਆਰਪੀ 19 ਸੀਟਾਂ ‘ਤੇ ਅੱਗੇ ਹੈ। ਓਡੀਸ਼ਾ ‘ਚ 147 ਸੀਟਾਂ ‘ਚੋਂ ਭਾਜਪਾ 34 ਸੀਟਾਂ ‘ਤੇ ਅਤੇ ਬੀਜੇਡੀ 20 ਸੀਟਾਂ ‘ਤੇ ਅੱਗੇ ਹੈ।
ਹਿੰਦੂਸਥਾਨ ਸਮਾਚਾਰ