Lok Sabha Election 2024/New Delhi: ਲੋਕ ਸਭਾ ਚੋਣਾਂ 2024 ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿੱਚ, ਐਨਡੀਏ ਨੇ ਆਸਾਨੀ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਵੱਡੀ ਲੀਡ ਲੈ ਲਈ ਹੈ ਜੋ ਵਬਕਰਾਰ ਹੈ। । ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਗਠਜੋੜ ਇੰਡੀਆ ਅਲਾਇੰਸ ਨੂੰ ਵੀ ਉਲਟਫੇਰ ਦੀ ਉਮੀਦ ਬਣੀ ਹੋਈ ਹੈ। ਹੁਣ ਤੱਕ ਇੰਡੀਆ ਬਲਾਕ 220 ਤੋਂ ਵੱਧ ਸੀਟਾਂ ‘ਤੇ ਅੱਗੇ ਹੈ। ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ ਕਿ ਉਹ 295 ਸੀਟਾਂ ਜਿੱਤੇਗੀ। ਹੋਰ (Others)ਵੀ 25 ਤੋਂ ਵੱਧ ਸੀਟਾਂ ‘ਤੇ ਅੱਗੇ ਹੈ। ਇਸ ਵਾਰ 96.88 ਕਰੋੜ ਵੋਟਰਾਂ ਵਿੱਚੋਂ 64.2 ਕਰੋੜ ਵੋਟਰਾਂ ਨੇ ਵੋਟ ਪਾ ਕੇ ਰਿਕਾਰਡ ਬਣਾਇਆ ਹੈ।
ਲੋਕ ਸਭਾ ਚੋਣਾਂ 2024 ਦੀ ਵੋਟਿੰਗ ਤੋਂ ਬਾਅਦ ਹੁਣ ਸਾਰਿਆਂ ਨੂੰ ਨਤੀਜਿਆਂ ਦੀ ਉਡੀਕ ਹੈ। ਅੱਜ ਯਾਨੀ 4 ਜੂਨ ਨੂੰ ਚੋਣ ਕਮਿਸ਼ਨ ਨੇ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਦੀਆਂ ਕੁੱਲ 543 ਸੀਟਾਂ ਵਿੱਚੋਂ ਬਹੁਮਤ ਲਈ 272 ਸੀਟਾਂ ਦੀ ਲੋੜ ਹੈ।
ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਬਾਰੇ ਹਰ ਪਲ ਜਾਣਕਾਰੀ ਲਈ ਸਾਡੇ ਨਾਲ ਰਹੋ…
ਹੁਣ ਤੱਕ ਦੇ ਰੂਝਾਨਾਂ ਮੁਤਾਬਕ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਅਮਿਤ ਸ਼ਾਹ 3.50 ਲੱਖ ਵੋਟਾਂ ਨਾਲ ਅੱਗੇ ਹਨ। ਦਸ ਦਇਏ ਕਿ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਅਜੇ ਜਾਰੀ ਹੈ।
ਜੇਕਰ ਯੂਪੀ ਦੀ ਗੱਲ ਕਰਿਏ ਤਾਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਯੂਪੀ ‘ਚ ਭਾਜਪਾ 48 ਸੀਟਾਂ ‘ਤੇ ਭਾਜਪਾ ਅੱਗੇ ਹੈ।
ਲੋਕ ਸਭਾ ਚੋਣ ਨਤੀਜੇ: ਕਾਂਗਰਸ ਦੇ ਸ਼ਸ਼ੀ ਥਰੂਰ ਪਿੱਛੇ
ਕੇਰਲ ਦੀ ਤਿਰੂਵਨੰਤਪੁਰਮ ਸੀਟ ਤੋਂ ਭਾਜਪਾ ਦੇ ਰਾਜੀਵ ਚੰਦਰਸ਼ੇਖਰ 4900 ਵੋਟਾਂ ਨਾਲ ਅੱਗੇ ਹਨ। ਕਾਂਗਰਸ ਦੇ ਸ਼ਸ਼ੀ ਥਰੂਰ ਪਿੱਛੇ ਰਹਿ ਗਏ ਹਨ। ਕਰਨਾਟਕ ‘ਚ ਭਾਜਪਾ 17 ਸੀਟਾਂ ‘ਤੇ 290 ਸੀਟਾਂ ‘ਤੇ ਅੱਗੇ ਹੈ। ਇੰਡੀਆ ਬਲਾਕ 227 ਸੀਟਾਂ ‘ਤੇ ਅੱਗੇ ਹੈ। ਹੋਰ 20 ਸੀਟਾਂ ‘ਤੇ ਅੱਗੇ ਹਨ। ਕੁੱਲ 543 ਸੀਟਾਂ ਲਈ ਰੁਝਾਨ ਆਇਆ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਭਾਜਪਾ ਅੱਗੇ ਹੈਚਾਂਦਨੀ ਚੌਕ ਲੋਕ ਸਭਾ ਹਲਕੇ ਦੇ ਕਾਊਂਟਿੰਗ ਕੇਂਦਰ ’ਤੇ ਗਿਣਤੀ ਜਾਰੀ ਹੈ। ਦਿੱਲੀ ਦੇ ਚਾਂਦਨੀ ਚੌਕ ਲੋਕ ਸਭਾ ਹਲਕੇ ਦੇ ਕਾਊਂਟਿੰਗ ਕੇਂਦਰ ਵਿੱਚ ਪੋਸਟਲ ਬੈਲਟ ਦੀ ਗਿਣਤੀ ਚੱਲ ਰਹੀ ਹੈ।