New Delhi: ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਬ੍ਰੈਂਟ ਕਰੂਡ ਦੀ ਕੀਮਤ ਲਗਭਗ 82 ਡਾਰਲ ਪ੍ਰਤੀ ਬੈਰਲ ਅਤੇ ਡਬਲਯੂਟੀਆਈ ਕਰੂਡ ਦੀ ਕੀਮਤ ਲਗਭਗ 78 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ। ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਇਸ ਹਫਤੇ ਦੇ ਪੰਜਵੇਂ ਦਿਨ ਸ਼ੁਰੂਆਤੀ ਕਾਰੋਬਾਰ ‘ਚ ਬ੍ਰੈਂਡ ਕਰੂਡ 0.28 ਡਾਲਰ ਜਾਂ 0.34 ਫੀਸਦੀ ਦੀ ਗਿਰਾਵਟ ਨਾਲ 81.58 ਡਾਲਰ ਪ੍ਰਤੀ ਬੈਰਲ ‘ਤੇ ਟ੍ਰੈਂਡ ਕਰ ਰਿਹਾ ਹੈ। ਉੱਥੇ ਹੀ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂਟੀਆਈ) ਕਰੂਡ ਵੀ 0.29 ਡਾਲਰ ਜਾਂ 0.37 ਫੀਸਦੀ ਡਿੱਗ ਕੇ 77.62 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ ਪੈਟਰੋਲ 94.72 ਰੁਪਏ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਹੈ। ਮੁੰਬਈ ‘ਚ ਪੈਟਰੋਲ 104.21 ਰੁਪਏ ਅਤੇ ਡੀਜ਼ਲ 92.15 ਰੁਪਏ ਪ੍ਰਤੀ ਲੀਟਰ ‘ਤੇ ਮਿਲ ਰਿਹਾ ਹੈ। ਕੋਲਕਾਤਾ ‘ਚ ਪੈਟਰੋਲ ਦੀ ਕੀਮਤ 103.94 ਰੁਪਏ ਅਤੇ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ ਹੈ, ਜਦਕਿ ਚੇਨਈ ‘ਚ ਪੈਟਰੋਲ 100.75 ਰੁਪਏ ਅਤੇ ਡੀਜ਼ਲ 92.34 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ।
ਹਿੰਦੂਸਥਾਨ ਸਮਾਚਾਰ