Madhubani: ਮਧੂਬਨੀ ‘ਚ ਮੌਲਵੀ ਵੱਲੋਂ ਨਾਬਾਲਗ ਵਿਦਿਆਰਥਣ ਨਾਲ ਜਬਰਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵਿਦਿਆਰਥਣ ਸੱਤ ਮਹੀਨਿਆਂ ਦੀ ਗਰਭਵਤੀ ਹੋ ਗਈ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਮਦਰੱਸੇ ਨੂੰ ਜਿੰਦਰਾ ਲਾ ਦਿੱਤਾ।
ਮਧੂਬਨੀ ਜ਼ਿਲੇ ਦੇ ਖੁਟੌਨਾ ਥਾਣਾ ਖੇਤਰ ਦੇ ਇਕ ਪਿੰਡ ‘ਚ ਮਦਰੱਸੇ ਦੇ ਮੁੱਖ ਮੌਲਵੀ ‘ਤੇ ਉਥੇ ਪੜ੍ਹ ਰਹੀ ਇੱਕ ਵਿਦਿਆਰਣ ਨੇ ਜ਼ਬਰਦਨ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ।ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵਿਦਿਆਰਥਣ ਸੱਤ ਮਹੀਨਿਆਂ ਦੀ ਗਰਭਵਤੀ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਖੁਟੌਨਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ। ਇਸ ‘ਚ ਲੁਕਾਹੀ ਥਾਣਾ ਖੇਤਰ ਦੇ ਪਿੰਡ ਸਨਪਤਾਹਾ ਨਿਵਾਸੀ ਮੌਲਵੀ ਕਾਰੀ ਸ਼ਾਹਨਵਾਜ਼ ਨੂੰ ਦੋਸ਼ੀ ਬਣਾਇਆ ਗਿਆ ਹੈ।
ਵਿਦਿਆਰਥਣ ਨੇ ਦੱਸਿਆ ਹੈ ਕਿ ਉਹ ਮਦਰੱਸੇ ‘ਚ ਆਉਂਦੀ ਸੀ।ਛੁੱਟੀ ਹੋਣ ‘ਤੇ ਸਾਰਿਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਉਸ ਨੂੰ ਮੌਲਵੀ ਰੋਕ ਲੈਂਦਾ ਸੀ। ਫਿਰ ਹੈੱਡ ਮੌਲਵੀ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਅਤੇ ਵਿਦਿਆਰਥ ਨੂੰ ਇਸ ਬਾਰੇ ਕਿਸੇ ਹੋਰ ਨੂੰ ਨਾ ਦਸਣ ਬਾਰੇ ਉਸ ਤੋਂ ਕੁਰਾਨ ‘ਤੇ ਹੱਥ ਰੱਖ ਸਹੁੰ ਚੁਕਾਉਂਦਾ ਸੀ। ਜਦੋਂ ਲੜਕੀ ਇਸ ਦਾ ਵਿਰੋਧ ਕਰਦੀ ਸੀ ਤਾਂ ਉਸ ਨੂੰ ਚਾਕੂ ਦਾ ਡਰ ਵਿਖਾ ਕੇ ਧਮਕੀ ਦੇਂਦਾ ਸੀ।
ਵਿਦਿਆਰਥਣ ਅਨੁਸਾਰ ਹੈੱਡ ਮੌਲਵੀ ਲੜਕੀ ਨੂੰ ਧਮਕਾਉਂਦਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਖੁਲਾਸਾ ਕੀਤਾ ਤੇ ਉਹ ਉਹਨੂੰ ਜਾਨੋਂ ਮਾਰ ਦੇਵੇਗਾ। ਲੜਕੀ ਓਥੇ ਪੜ੍ਹਦੀ ਰਹੀ। ਪਾਸ ਹੋਣ ਤੇ ਵਿਦਿਆਰਥਣ ਦੇ ਪਿਤਾ ਨੇ ਉਸਨੂੰ ਉੱਚ ਸਿੱਖਿਆ ਲਈ ਇੱਕ ਹੋਰ ਮਦਰੱਸੇ ਵਿੱਚ ਦਾਖਲਾ ਦਿਵਾ ਦਿੱਤਾ। ਓਥੇ ਮਦਰੱਸੇ ਦੇ ਸਟਾਫ ਨੂੰ ਸ਼ੱਕ ਸੀ ਕਿ ਲੜਕੀ ਗਰਭਵਤੀ ਹੈ। ਫਿਰ ਉਸ ਦੇ ਮਾਤਾ ਪਿਤਾ ਨੂੰ ਬੁਲਾ ਕੇ ਲੜਕੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਘਰ ਪਰਤਣ ‘ਤੇ ਪਰਿਵਾਰ ਵਾਲਿਆਂ ਨੇ ਉਸ ਦੀ ਸਿਹਤ ਕੇਂਦਰ ‘ਚ ਜਾਂਚ ਕਰਵਾਈ। ਜਾਂਚ ਤੋਂ ਪਤਾ ਲੱਗਾ ਕਿ ਉਹ ਸੱਤ ਮਹੀਨੇ ਦੀ ਗਰਭਵਤੀ ਸੀ। ਫਿਰ ਲੜਕੀ ਆਪਣੇ ਪਰਿਵਾਰ ਸਮੇਤ ਖੁਟੌਨਾ ਥਾਣੇ ਪਹੁੰਚੀ ਅਤੇ ਐਫਆਈਆਰ ਦਰਜ ਕਰਵਾਈ।
ਇਸ ਸਬੰਧੀ ਥਾਣਾ ਖੁਤੌਣਾ ਦੇ ਇੰਚਾਰਜ ਨੇ ਦੱਸਿਆ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੈੱਡ ਮੌਲਵੀ ਵੱਲੋਂ ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੀ ਖ਼ਬਰ ਤੋਂ ਪਿੰਡ ਵਾਸੀ ਗੁੱਸੇ ਵਿੱਚ ਹਨ। ਲੋਕਾਂ ਨੇ ਮਦਰੱਸੇ ਨੂੰ ਤਾਲਾ ਜੜ੍ਹ ਦਿੱਤਾ ਹੈ। ਪਿੰਡ ਵਾਸੀਆਂ ਨੇ ਮੌਲਵੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਦਸ ਦਇਏ ਕਿ ਲੜਕੀ ਅਜੇ 16 ਸਾਲਾਂ ਦੀ ਹੈ।
ਹਿੰਦੂਸਥਾਨ ਸਮਾਚਾਰ