Barnala: ਜੂਨ ਦਾ ਮਹੀਨਾ ਸਿੱਖ ਕੌਮ ਕਦੇ ਵੀ ਨਹੀਂ ਭੁੱਲ ਸਕਦੀ। 1984 ਵਿੱਚ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਦੁਨੀਆਂ ਵਿੱਚ ਅੱਜ ਵੀ ਪੰਜਾਬੀਆਂ ਦੇ ਜਖਮ ਹਰੇ ਹਨ। 40 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਪੀੜਤਾਂ ਨੂੰ ਇਨਸਾਫ ਦੀ ਉਡੀਕ ਹੈ। 1984 ਵਿੱਚ ਕਾਂਗਰਸ ਸਰਕਾਰ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਵੱਡੇ ਪੱਧਰ ਤੇ ਸਿੱਖ ਸੰਗਤ ਅਤੇ ਦਰਬਾਰ ਸਾਹਿਬ ਉੱਪਰ ਸ਼ਰੇਆਮ ਕਾਂਗਰਸੀ ਹਕੂਮਤ ਨੇ ਗੋਲੀਆਂ ਚਲਾ ਕੇ ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿੱਥੇ ਅੱਜ ਵੀ ਦਰਬਾਰ ਸਾਹਿਬ ਦੀ ਉਹ ਬਿਲਡਿੰਗ ਵਿੱਚ ਲੱਗੇ ਗੋਲੀਆਂ ਦੇ ਨਿਸ਼ਾਨ 1984 ਦੀ ਯਾਦ ਦਵਾਉਂਦੇ ਹਨ।
ਐਸਜੀਪੀਸੀ (SGPC)ਵੱਲੋਂ 1984 ਨੂੰ ਲੈ ਕੇ 1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਮਨਾਇਆ ਜਾ ਰਿਹਾ ਹੈ। ਐਸਜੀਪੀਸੀ ਵੱਲੋਂ ਗੁਰੂ ਘਰਾਂ ਦੇ ਬਾਹਰ ਫਲੈਕਸ ਬੋਰਡ (Flex Board)ਲਾਕੇ ਸਿੱਖ ਕੌਮ ਅਤੇ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੀ ਯਾਦ ਨੂੰ ਸਮਰਪਿਤ ਫਲੈਕਸ ਬੋਰਡ ਲਾਏ ਗਏ ਹਨ ਤਾਂ ਜੋ ਸਿੱਖ ਕੌਮ ਉੱਪਰ ਹਮਲਾ ਕਰਨ ਵਾਲੀ ਕਾਂਗਰਸ ਸਰਕਾਰ ਤੋਂ ਲੋਕ ਭਲੀਭਾਂਤੀ ਜਾਣੂੰ ਹੋ ਸਕਣ ਅਤੇ ਪੀੜਤਾਂ ਨੂੰ ਇਨਸਾਫ ਮਿਲ ਸਕੇ. ਦਸ ਦਇਏ ਕਿ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਫੌਜ ਰਾਹੀਂ 1 ਜੂਨ ਤੋਂ 6 ਜੂਨ 1984 ਤੱਕ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਨੂੰ ਤੋਪਾਂ-ਟੈਂਕਾਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਰਨਾਲਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾਂ ਅਤੇ ਕਿਸਾਨ ਆਗੂ ਰਾਮ ਸਿੰਘ ਢਿੱਲੋ ਨੇ ਕਾਂਗਰਸ ਪਾਰਟੀ ਨੂੰ ਕਰੜੇ ਹੱਥੀ ਲੈਦੇ ਕਿਹਾ ਕਿ ਕਾਂਗਰਸ ਉਹ ਪਾਰਟੀ ਹੈ ਜਿਨਾਂ ਨੇ ਸ਼ਰੇਆਮ ਸਿੱਖਾਂ ਤੇ ਕਤਲੇਆਮ ਕੀਤੇ ਹਨ ਅਤੇ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ 1984 ਵਿੱਚ 40 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਹਮਲਾ ਕਰਨਾ ਕਾਂਗਰਸ ਦੀ ਇੱਕ ਵੱਡੀ ਸੋਚੀ ਸਮਝੀ ਸਾਜਿਸ਼ੀ। ਜਿਸ ਵਿੱਚ ਸਾਡੇ ਗੁਰੂ ਘਰ ਦੀ ਬਿਲਡਿੰਗ ਢੈਅ ਢੇਰੀ ਹੋਈ ਉੱਥੇ ਸਿੱਖ ਸੰਗਤ ਦਾ ਵੀ ਸ਼ਰੇਆਮ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਜੂਨ ਮਹੀਨੇ ਮੌਕੇ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਤੇ ਅਰਦਾਸ ਬੇਨਤੀ ਕਰਦੇ ਹਾਂ,ਉੱਥੇ ਕਾਂਗਰਸ ਦੇ ਕੀਤੇ ਹੋਏ ਤਸੱਦਦ ਨੂੰ ਵੀ ਯਾਦ ਕਰਕੇ ਅਸੀਂ ਆਪਣੇ ਜਖਮਾਂ ਨੂੰ ਨਹੀਂ ਭੁੱਲ ਸਕਦੇ।
ਇਸ ਕਰਕੇ ਲੋਕਾਂ ਨੂੰ 1 ਜੂਨ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਅਤੇ ਸ਼ਿਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਜਿਤਾਉਣਾ ਦੀ ਅਪੀਲ ਕੀਤੀ। ਦਸ ਦਇਏ ਕਿ ਇਸ ਸਾਲ ਜੂਨ ਮਹੀਨੇ 40ਵਾਂ ਘੱਲੂਘਾਰਾ ਦਿਹਾੜਾ ਵੱਡੇ ਪੱਧਰ ’ਤੇ ਮਨਾਉਂਦਿਆਂ ਸ਼ਾਹੀ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ਾਂ-ਵਿਦੇਸ਼ਾਂ ਦੇ ਗੁਰਘਰਾਂ ਵਿਚ ਗੁਰਮਤਿ ਸਮਾਗਮ ਕਰਵਾਏ ਜਾਣਗੇ। ਅਤੇ ਜੂਨ 1984 ਦੇ ਘੱਲੂਘਾਰੇ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ। ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਸਵੇਰੇ 9 ਵਜੇ ਹਰੇਕ ਗੁਰਦੁਆਰੇ ਵਿਖੇ ਅਰਦਾਸ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ