Jammu Kashmir Bus Accident: ਜੰਮੂ-ਪੂੰਛ ਰਾਸ਼ਟਰੀ ਰਾਜਮਾਰਗ (144ਏ) ਪਰ ਅਖਨੂਰ ਦੇ ਟੂੰਗੀ ਮੋੜ ਖੇਤਰ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਸਵਾਰੀਆਂ ਨਾਲ ਭਰੀ ਬਸ ਗਹਿਰੀ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਹੁਣ ਤੱਕ ਤਕਰੀਬਨ 21 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆੀ ਹੈ। ਅਤੇ 35 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 20 ਨੂੰ ਜੀਐਮਸੀ ਜੰਮੂ ਰੇਫਰ ਕੀਤਾ ਗਿਆ ਹੈ।
ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਜ਼ਖਮੀ ਹੋਏ ਲੋਕਾਂ ਨੂੰ ਖਾਈ ਵਿੱਚੋਂ ਬਾਹਰ ਕੱਢ ਕੇ ਅਖਨੂਰ ਉਪਜ਼ਿਲਾ ਹਸਪਤਾਲ ਲਿਜਾਇਆ ਗਿਆ। ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਜੰਮੂ ਮੈਡੀਕਲ ਕਾਲਜ ਰੇਫਰ ਕੀਤਾ ਗਿਆ ਹੈ।
ਬਾਬਾ ਭੋਲੇਨਾਥ ਦੇ ਦਰਸ਼ਨ ਲਈ ਸ਼ਿਵਖੋੜੀ ਜਾ ਰਹੇ ਸਨ ਯਾਤਰੀ
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੱਸ ਉੱਤਰਪ੍ਰਦੇਸ਼ ਨੰਬਰ ਦੀ ਇਹ ਬੱਸ ਜੰਮੂ ਤੋਂ ਸ਼ਿਵਖੋੜੀ ਧਾਮ ਜਾ ਰਹੀ ਸੀ। ਸ਼ਿਵਖੋੜੀ ਧਾਮ ਰਿਆਸੀ ਜਿਲੇ ਕੇ ਪੁਨੀ ਵਿੱਚ ਸਥਿਤ ਹੈ, ਜੋ ਕਿ ਕਟੜਾ ਸਿਥਤ ਮਾਤਾ ਵੈਸ਼੍ਣੋ ਦੇਵੀ ਮੰਦਿਰ ਤੋਂ ਸਿਰਫ 80 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਭਗਵਾਨ ਭੋਲੇਨਾਥ ਨੂੰ ਸਮਰਪਿਤ ਹੈ।