Amritsar: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਸ਼ਾਮ ਸਮਾਪਤ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਪਾਰਟੀ ਦੀਆਂ ਜਨਸਭਾਵਾਂ ਨੂੰ ਸੰਬੋਧਨ ਕੀਤਾ। ਨੱਡਾ ਨੇ ਕਿਹਾ ਕਿ ਭਾਰਤ ਦੇ ਤਿਰੰਗੇ ਦੇ ਤਿੰਨੋਂ ਰੰਗ ਮੈਨੂੰ ਪੰਜਾਬ ਅੰਦਰ ਦਿਖਦੇ ਹਨ। ਪੰਜਾਬ ਅੰਦਰ ਸ਼ਹਾਦਤ ਦਾ ਲਹੂ ਦਿਖਦਾ ਹੈ, ਸਦਭਾਵਨਾ ਦਾ ਸਫੈਦ ਦਿਖਦਾ ਹੈ ਅਤੇ ਪੰਜਾਬ ਦੇ ਕਿਸਾਨਾਂ ਦੇ ਮਾਧਿਅਮ ਰਾਹੀਂ ਹਰਿਆਲੀ ਦੀ ਹਰੀ ਕ੍ਰਾਂਤੀ ਦਿਖਦੀ ਹੈ।
ਨੱਡਾ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ, ਖਡੂਰ ਸਾਹਿਬ ਉਮੀਦਵਾਰ ਮਨਜੀਤ ਸਿੰਘ ਮੰਨਾ ਅਤੇ ਫਰੀਦਕੋਟ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿੱਚ ਜਨਸਭਾ ਕਰਕੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪੰਜਾਬ ਆਉਂਦਾ ਹਾਂ ਤਾਂ ਮੇਰਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਪੰਜਾਬ ਨੇ ਮੋਹਰੀ ਸੂਬੇ ਵਜੋਂ ਦੇਸ਼ ਦੀ ਰੱਖਿਆ ਕੀਤੀ ਹੈ, ਅਜਿਹੇ ਪੰਜਾਬ ਨੂੰ ਮੈਂ ਨਮਨ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਅਤੇ ਸੈਨਿਕ ਭਰਾਵਾਂ ਦੇ ਲਈ ਕੰਮ ਕਰਨ ’ਚ ਆਪਣੀ ਤਰਫ਼ੋਂ ਕੋਈ ਕਸਰ ਬਾਕੀ ਨਹੀਂ ਛੱਡੀ ਹੈ, ਜਦੋਂ ਕਿ ਕਾਂਗਰਸ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਦੇ ਨਾਮ ’ਤੇ ਸਿਰਫ਼ ਧੋਖਾ ਦਿੰਦੀ ਰਹੀ। 2014 ’ਚ ਜਨਤਾ ਦੇ ਆਸ਼ੀਰਵਾਦ ਨਾਲ ਮੋਦੀ ਨੇ ਪ੍ਰਧਾਨ ਮੰਤਰੀ ਬਣਕੇ ਓ.ਆਰ.ਓ.ਪੀ. ਨੂੰ ਲਾਗੂ ਕਰਨ ਦਾ ਕੰਮ ਕੀਤਾ। ਨੱਡਾ ਨੇ ਕਿਹਾ ਕਿ ਸਾਨੂੰ ਯਾਦ ਹੈ ਕਿ ਜਦੋਂ ਇੰਦਰਾ ਗਾਂਧੀ ਨੇ 1971 ‘ਚ ਪਾਕਿਸਤਾਨੀ ਫੌਜਾਂ ਨੂੰ ਰਿਹਾਅ ਕੀਤਾ ਸੀ, ਉਦੋਂ ਵੀ ਉਨ੍ਹਾਂ ਨੇ ਨਨਕਾਣਾ ਸਾਹਿਬ ਲਈ ਲਾਂਘੇ ਦੀ ਗੱਲ ਨਹੀਂ ਕੀਤੀ ਸੀ। ਪਰ ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਇਆ ਤੇ ਅੱਜ 75 ਸਾਲਾਂ ਬਾਅਦ ਸਾਡੇ ਲੋਕ ਨਨਕਾਣਾ ਸਾਹਿਬ ਜਾ ਰਹੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਜਦੋਂ ਅਫਗਾਨਿਸਤਾਨ ਵਿੱਚ ਸਾਡੇ ਸਿੱਖ ਭਰਾਵਾਂ ‘ਤੇ ਤਸ਼ੱਦਦ ਹੋ ਰਿਹਾ ਸੀ ਤਾਂ ਉਹ ਸ਼ਰਨਾਰਥੀ ਬਣਕੇ ਭਾਰਤ ਦੀ ਧਰਤੀ ‘ਤੇ ਆਏ ਸਨ। ਹੁਣ ਕੇਜਰੀਵਾਲ ਉਨ੍ਹਾਂ ਸ਼ਰਨਾਰਥੀਆਂ ਨੂੰ ਬਲਾਤਕਾਰੀ ਤੇ ਚੋਰ ਕਹਿੰਦੇ ਹਨ। ਨਰਿੰਦਰ ਮੋਦੀ ਨੇ ਸੀਏਏ ਲਿਆਂਦਾ ਅਤੇ ਤਸ਼ੱਦਦ ਪੀੜ੍ਹਤ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਸਿੱਖ ਭਰਾਵਾਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਕੰਮ ਕੀਤਾ। ਭਾਜਪਾ ਸਰਕਾਰ ਨੇ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਹੈ।
ਨੱਡਾ ਨੇ ਕਿਹਾ ਕਿ ਕਾਂਗਰਸ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੇ ਬਲੀਦਾਨ ਨੂੰ ਭੁਲਾਉਣ ’ਚ ਲੱਗੀ ਰਹੀ, ਪਰ ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਸ਼ੁਰੂ ਕਰਕੇ ਦੇਸ਼ ਦੁਨੀਆ ’ਚ ਪਹੁੰਚਾਉਣ ਦਾ ਕੰਮ ਕੀਤਾ। ਭਾਰਤ ਸਰਕਾਰ ਨੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਏ। ਆਪਣੇ ਸੰਬੋਧਨ ਵਿੱਚ ਨੱਡਾ ਨੇ ਆਟੋਮੋਬਾਈਲ ਉਦਯੋਗ ਵਿੱਚ ਭਾਰਤ ਦੇ ਤੀਜੇ ਸਥਾਨ ‘ਤੇ ਪਹੁੰਚਣ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਅੱਤਵਾਦੀ ਦੇਸ਼ ‘ਤੇ ਹਮਲੇ ਕਰਦੇ ਸਨ ਅਤੇ ਦਿੱਲੀ ਦਰਬਾਰ ਪਾਕਿਸਤਾਨ ਨੂੰ ਡੋਜ਼ੀਅਰ ਭੇਜਦਾ ਸੀ। ਅੱਜ ਜੇਕਰ ਪਾਕਿਸਤਾਨ ਉੜੀ ਅਤੇ ਪੁਲਵਾਮਾ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਤਾਂ ਭਾਰਤ 10 ਦਿਨਾਂ ਦੇ ਅੰਦਰ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਕਰਕੇ ਘਰ ’ਚ ਵੜਕੇ ਮਾਰਦਾ ਹੈ।ਇੱਕ ਸਮਾਂ ਸੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਆਪਣੇ ਦਫ਼ਤਰ ਵਿੱਚ ਕਸ਼ਮੀਰ ਦੇ ਵੱਖਵਾਦੀਆਂ ਨੂੰ ਬਿਰਯਾਨੀ ਖੁਆਉਂਦੇ ਸਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਸਨ। ਪਰ ਜਦੋਂ ਮੋਦੀ ਆਏ ਤਾਂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰ ਦਿੱਤੀ ਗਈ ਹੈ। ਨੱਡਾ ਨੇ ਕਿਹਾ ਕਿ ਮੋਦੀ ਦੀ ਅਗਵਾਈ ’ਚ ਪਿੰਡਾਂ, ਗਰੀਬਾਂ, ਵਾਂਝਿਆਂ, ਪੀੜ੍ਹਤਾਂ, ਸੋਸ਼ਿਤਾਂ, ਦਲਿਤਾਂ, ਨੌਜਵਾਨਾਂ, ਕਿਸਾਨਾਂ ਨੂੰ ਜੇਕਰ ਕਿਸੇ ਨੇ ਤਾਕਤ ਦਿੱਤੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀਆਂ ਨੀਤੀਆਂ ਨੇ ਦਿੱਤੀ ਹੈ।
ਨੱਡਾ ਨੇ ਕਿਹਾ ਕਿ ਕੱਟੜ ਬੇਈਮਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਦਾਰੀਗਿਰੀ ਕਰ ਰਹੀਆਂ ਹਨ। ਦਿੱਲੀ’ਚ ਦੋਸਤੀ ਅਤੇ ਪੰਜਾਬ ’ਚ ਨੂਰਾਂ ਕੁਸ਼ਤੀ ਚੱਲ ਰਹੀ ਹੈ। ਇਹ ਪੰਜਾਬ ’ਚ ਵੱਖ-ਵੱਖ ਚੋਣਾਂ ਲੜਕੇ ਇੱਕ-ਦੂਜੇ ਗਾਲ੍ਹਾਂ ਕੱਢ ਰਹੇ ਹਨ ਅਤੇ ਦਿੱਲੀ ’ਚ ਇੱਕ-ਦੂਜੇ ਦੇ ਗਲ੍ਹੇ ਮਿਲ ਰਹੇ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਹੋਂਦ ਖ਼ਤਮ ਕਰ ਦਿੱਤੀ ਹੈ। ਪਹਿਲਾਂ ਵਾਲੇ ਲੋਕ ਦਿੱਲੀ ਦਰਬਾਰ ’ਚ ਮੱਥਾ ਟੇਕਦੇ ਸਨ ਅਤੇ ਹੁਣ ਨਵੇਂ ਕਾਗਜ਼ੀ ਮੁੱਖ ਮੰਤਰੀ ਸ਼ੀਸ਼ ਮਹਿਲ ’ਚ ਮੱਥਾ ਟੇਕਦੇ ਹਨ। ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਪੰਜਾਬ ਨੂੰ ਪੰਜਾਬ ਨਹੀਂ, ਦਿੱਲੀ ਚਲਾ ਰਹੀ ਹੈ। ਪੰਜਾਬ ਅੰਦਰ ਡਰੱਗਜ਼, ਸ਼ਰਾਬ ਦਾ ਕਾਰੋਬਾਰ ਅਤੇ ਗਲਤ ਧੰਦੇ ਸਰਕਾਰ ਦੀ ਸੁਰੱਖਿਆ ਹੇਠ ਚੱਲ ਰਹੇ ਹਨ। ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਦੋਵੇਂ ਭ੍ਰਿਸ਼ਟਾਚਾਰੀ ਪਾਰਟੀਆਂ ਹਨ, ਕਾਂਗਰਸ ਨੇ ਕੋਲਾ ਘੁਟਾਲਾ, ਚੀਨੀ ਘੁਟਾਲਾ, ਚੌਲ ਘੁਟਾਲਾ, ਟੂ ਜੀ, ਥ੍ਰੀ ਜੀ ਘੁਟਾਲਾ, ਪਣਡੁੱਬੀ ਘੁਟਾਲਾ, ਅਗਸਤਾ ਘੁਟਾਲਾ, ਕਾਮਨਵੈਲਥ ਘੁਟਾਲੇ ਕੀਤੇ। ਅਰਵਿੰਦ ਕੇਜਰੀਵਾਲ ਨੇ ਸ਼ਰਾਬ ਘੁਟਾਲਾ ਕੀਤਾ, ਦਵਾਈ ਘੁਟਾਲਾ ਕੀਤਾ ਹੈ। ਨੱਡਾ ਨੇ ਕਿਹਾ ਕਿ ਰਾਹੁਲ ਗਾਂਧੀ ਬੇਲ ’ਤੇ ਹਨ, ਸੋਨੀਆ ਗਾਂਧੀ, ਪੀ. ਚਿਦੰਬਰਮ, ਕਾਰਤਿਕ ਚਿਦੰਬਰਮ, ਲਾਲੂ ਯਾਦਵ, ਮਮਤਾ ਦੇ ਮੰਤਰੀ, ਡੀਐਮਕੇ ਦੇ ਮੰਤਰੀ ਬੇਲ ’ਤੇ ਹਨ। ਮਨੀਸ਼ ਸਿਸੋਦੀਆ, ਸਤੇਂਦਰ ਜੈਨ ਜੇਲ ’ਚ ਹਨ ਅਤੇ ਅਰਵਿੰਦ ਕੇਜਰੀਵਾਲ 1 ਜੂਨ ਨੂੰ ਵਾਪਸ ਜੇਲ ਜਾ ਰਹੇ ਹਨ।
ਨੱਡਾ ਨੇ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਸਾਰੇ ਮਿਲਕੇ ਦਲਿਤਾਂ ਦੇ ਰਾਖਵੇਂਕਰਨ ’ਤੇ ਡਾਕਾ ਮਾਰਨ ਦਾ ਕੰਮ ਕਰ ਰਹੇ ਹਨ, ਪਰ ਮੋਦੀ ਨੇ ਕਿਹਾ ਕਿ ਜਦੋਂ ਤੱਕ ਮੋਦੀ ਜਿੰਦਾ ਹੈ, ਜਦੋਂ ਤੱਕ ਬੀਜੇਪੀ ਹੈ, ਉਦੋਂ ਤੱਕ ਦਲਿਤਾਂ ਦੇ ਰਾਖਵੇਂਕਰਨ ’ਤੇ ਕੋਈ ਡਾਕਾ ਨਹੀਂ ਮਾਰ ਸਕਦਾ ਹੈ।
ਹਿੰਦੂਸਥਾਨ ਸਮਾ