New Delhi: ਦੱਖਣ-ਪੱਛਮੀ ਮਾਨਸੂਨ ਤੈਅ ਸਮੇਂ ਤੋਂ ਪਹਿਲਾਂ ਕੇਰਲ ਦੇ ਤੱਟ ‘ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਮਾਨਸੂਨ ਦੇ 31 ਮਈ ਨੂੰ ਆਉਣ ਦੀ ਭਵਿੱਖਬਾਣੀ ਕੀਤੀ ਸੀ, ਪਰ ਮਾਨਸੂਨ ਨੇ ਭਵਿੱਖਬਾਣੀ ਤੋਂ ਇੱਕ ਦਿਨ ਪਹਿਲਾਂ ਹੀ ਕੇਰਲ ਵਿੱਚ ਦਸਤਕ ਦੇ ਦਿੱਤੀ। ਹੁਣ ਇਹ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵੱਲ ਵਧ ਰਿਹਾ ਹੈ।
ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਨਰੇਸ਼ ਕੁਮਾਰ ਨੇ ਵੀਰਵਾਰ ਨੂੰ ਦੱਸਿਆ ਕਿ ਸਾਰੀਆਂ ਸਥਿਤੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਅੱਜ ਅਸੀਂ ਕੇਰਲ ਵਿੱਚ ਮਾਨਸੂਨ ਦੇ ਅੱਗੇ ਵਧਣ ਦਾ ਐਲਾਨ ਕੀਤਾ ਹੈ। ਮਾਨਸੂਨ ਨੇ ਕੇਰਲ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਗਲੇ 3-4 ਦਿਨਾਂ ਵਿੱਚ ਇਸਦੇ ਤਾਮਿਲਨਾਡੂ ਅਤੇ ਕਰਨਾਟਕ ਦੇ ਨਾਲ-ਨਾਲ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਬਾਕੀ ਉੱਤਰ-ਪੂਰਬੀ ਰਾਜਾਂ ਨੂੰ ਕਵਰ ਕਰਨ ਦੀ ਸੰਭਾਵਨਾ ਹੈ। ਹਾਲਾਂਕਿ ਮਾਨਸੂਨ ਦੇ ਆਉਣ ਦੀ ਆਮ ਤਾਰੀਖ 5 ਜੂਨ ਹੁੰਦੀ ਹੈ। ਪਰ ਇਹ 30 ਮਈ ਨੂੰ ਹੀ ਕੇਰਲ ਪਹੁੰਚ ਗਿਆ ਹੈ। ਇਹ ਇਸ ਲਈ ਹੈ ਕਿਉਂਕਿ ਸਮੁੰਦਰ ਵਿਚ ਹਵਾ ਦਾ ਪੈਟਰਨ ਪਹਿਲਾਂ ਹੀ ਸਥਾਪਿਤ ਹੋ ਚੁੱਕਿਆ ਸੀ।
ਹਿੰਦੂਸਥਾਨ ਸਮਾਚਾਰ