Maharajganj: ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਇਕ ਚੋਣ ਜਨਸਭਾ ‘ਚ ਕਾਂਗਰਸ ਅਤੇ ਸਪਾ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸਪਾ ਅਤੇ ਕਾਂਗਰਸ ਦੇ ਲੋਕ ਝੂਠ ਬੋਲਣ ’ਚ ਮਾਹਿਰ ਹਨ। ਹੁਣ ਉਹ ਸਹਾਰਾ ਦੇ ਰਿਫੰਡ ਦਾ ਮੁੱਦਾ ਉਠਾ ਰਹੇ ਹਨ। ਜਦੋਂ ਸਹਾਰਾ ਘੁਟਾਲਾ ਕਦੋਂ ਹੋਇਆ, ਉਦੋਂ ਕਿਸਦਾ ਰਾਜ ਸੀ ? ਅਖਿਲੇਸ਼ ਦੀ ਸਰਕਾਰ ‘ਚ ਘੁਟਾਲਾ ਹੋਇਆ। ਸ਼ਾਹ ਨੇ ਕਿਹਾ ਕਿ ਮੋਦੀ ਨੇ ਤਾਂ ਰਿਫੰਡ ਦੀ ਸ਼ੁਰੂਆਤ ਕੀਤੀ। ਸਹਾਰਾ ‘ਚ ਜਿਨ੍ਹਾਂ ਲੋਕਾਂ ਦਾ ਪੈਸਾ ਫਸਿਆ ਹੋਇਆ ਹੈ, ਅਸੀਂ ਉਨ੍ਹਾਂ ਦਾ ਇਕ-ਇਕ ਪੈਸਾ ਵਾਪਸ ਕਰਾਂਗੇ।
ਗ੍ਰਹਿ ਮੰਤਰੀ ਸ਼ਾਹ ਨੇ ਮਹਾਰਾਜਗੰਜ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਪੀਜੀ ਕਾਲਜ ਦੇ ਮੈਦਾਨ ‘ਚ ਪਾਰਟੀ ਉਮੀਦਵਾਰ ਪੰਕਜ ਚੌਧਰੀ ਦੇ ਸਮਰਥਨ ‘ਚ ਆਯੋਜਿਤ ਇਕ ਜਨਸਭਾ ‘ਚ ਕਿਹਾ ਕਿ ਵਿਰੋਧੀ ਧਿਰ ਨੇ ਤੈਅ ਕਰ ਲਿਆ ਹੈ ਕਿ ਆਪਣੀ ਹਾਰ ਦਾ ਦੋਸ਼ ਈਵੀਐੱਮ ‘ਤੇ ਮੜ੍ਹਨਾ ਹੈ। 4 ਜੂਨ ਨੂੰ ਗਿਣਤੀ ਹੈ, 4 ਜੂਨ ਦੀ ਦੁਪਹਿਰ ਨੂੰ ਇਹ ਦੋਵੇਂ ਸ਼ਹਿਜ਼ਾਦੇ (ਰਾਹੁਲ ਅਤੇ ਅਖਿਲੇਸ਼) ਪ੍ਰੈਸ ਕਾਨਫਰੰਸ ਕਰਕੇ ਕਹਿਣਗੇ ਕਿ ਈਵੀਐਮ ਵਿੱਚ ਨੁਕਸ ਸੀ, ਇਸ ਲਈ ਅਸੀਂ ਹਾਰ ਗਏ। ਰਾਹੁਲ ਗਾਂਧੀ ਸਾਨੂੰ ਡਰਾਉਂਦੇ ਹਨ ਕਿ ਪੀਓਕੇ ਨਾ ਮੰਗੋ, ਪਾਕਿਸਤਾਨ ਕੋਲ ਐਟਮ ਬੰਬ ਹੈ। ਅਸੀਂ ਭਾਜਪਾ ਵਾਲੇ ਹਾਂ, ਐਟਮ ਬੰਬ ਤੋਂ ਨਹੀਂ ਡਰਦੇ। ਪੀਓਕੇ ਸਾਡਾ ਹੈ, ਰਹੇਗਾ ਅਤੇ ਅਸੀਂ ਲੈ ਲਵਾਂਗੇ।
ਭਾਜਪਾ ਨੇਤਾ ਨੇ ਕਿਹਾ ਕਿ 6 ਪੜਾਵਾਂ ਦੀ ਵੋਟਿੰਗ ਹੋ ਚੁੱਕੀ ਹੈ, ਮੋਦੀ ਨੇ ਸਿਰਫ ਪੰਜ ਪੜਾਵਾਂ ਦੀ ਵੋਟਿੰਗ ‘ਚ ਵੀ 310 ਦਾ ਅੰਕੜਾ ਪਾਰ ਕਰ ਲਿਆ ਹੈ। ਛੇਵੇਂ ਅਤੇ ਸੱਤਵੇਂ ਪੜਾਅ ਲਈ ਵੋਟਿੰਗ 400 ਪਾਰ ਕਰਵਾਉਣ ਵਾਲੀ ਹੈ। ਰਾਹੁਲ ਗਾਂਧੀ ਦੀ ਕਾਂਗਰਸ 40 ਸੀਟਾਂ ਨੂੰ ਵੀ ਪਾਰ ਨਹੀਂ ਕਰ ਰਹੀ ਹੈ ਅਤੇ ਅਖਿਲੇਸ਼ ਯਾਦਵ ਦੀ ਸਪਾ 4 ਦੇ ਅੰਦਰ ਹੀ ਰਹਿਣ ਵਾਲੀ ਹੈ।
ਹਿੰਦੂਸਥਾਨ ਸਮਾਚਾਰ