Chandigarh: ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀਆਂ ਜਲੰਧਰ ਸਥਿਤ ਟੀਮਾਂ ਰੂਪਨਗਰ (ਰੋਪੜ) ਜ਼ਿਲ੍ਹੇ ’ਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ 13 ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਈ. ਡੀ. ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ (ਰੋਪੜ) ’ਚ ਈ. ਡੀ. ਵਲੋਂ ਅਟੈਚ ਕੀਤੀ ਗਈ ਜ਼ਮੀਨ ‘ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।
ਇਹ ਜ਼ਮੀਨ ਬਦਨਾਮ ਭੋਲਾ ਡਰੱਗ ਕੇਸ ਵਿਚ ਈ.ਡੀ. ਨੇ ਕੁਰਕ ਕੀਤੀ ਸੀ। ਭੋਲਾ ਡਰੱਗ ਕੇਸ ਸਪੈਸ਼ਲ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਅਦਾਲਤ ਦੇ ਸਾਹਮਣੇ ਸੁਣਵਾਈ ਦੇ ਅਹਿਮ ਪੜਾਅ ‘ਤੇ ਹੈ। ਇਸ ਕੇਸ ਵਿਚ ਸ਼ਾਮਿਲ ਵਿਅਕਤੀਆਂ ਵਿਚ ਨਸੀਬਚੰਦ (ਮਾਈਨਿੰਗ ਮਾਫੀਆ), ਰਾਮ ਸਟੋਨ ਕਰੱਸ਼ਰ ਅਤੇ ਹੋਰ ਸ਼ਾਮਿਲ ਹਨ। ਹੁਣ ਤੱਕ ਤਲਾਸ਼ੀ ਦੌਰਾਨ 3 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ