New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਦੇਸ਼ ਦੇ ਦੋ ਰਾਜਾਂ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਚੋਣ ਪ੍ਰਚਾਰ ਕਰਨਗੇ। ਉਹ ਪੱਛਮੀ ਬੰਗਾਲ ਵਿੱਚ ਜਨਸਭਾ ਨੂੰ ਸੰਬੋਧਨ ਕਰਕੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਇਸ ਵਾਰ ਆਮ ਚੋਣਾਂ ਵਿੱਚ ਆਪਣੇ 400 ਪਾਰ ਦੇ ਸੰਕਲਪ ਨੂੰ ਹਾਸਲ ਕਰਨ ਲਈ ਦੇਸ਼ ਭਰ ਵਿੱਚ ਵਿਆਪਕ ਪ੍ਰਚਾਰ ਕਰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਸਵੇਰੇ 11 ਵਜੇ ਪੱਛਮੀ ਬੰਗਾਲ ਦੇ ਮਥੁਰਾਪੁਰ ਵਿੱਚ ਜਨਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਇੱਥੋਂ ਉਹ ਸਿੱਧਾ ਓਡੀਸ਼ਾ ਰਵਾਨਾ ਹੋਣਗੇ।
ਉਸ ਤੋਂ ਬਾਅਦ ਪ੍ਰਧਾਨ ਮੰਤਰੀ ਓਡੀਸ਼ਾ ‘ਚ ਤਿੰਨ ਥਾਵਾਂ ‘ਤੇ ਜਨਸਭਾਵਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਜਨਸਭਾ ਦੁਪਹਿਰ 1 ਵਜੇ ਮਯੂਰਭੰਜ ‘ਚ, ਦੂਜੀ ਜਨਸਭਾ ਦੁਪਹਿਰ 2:30 ਵਜੇ ਬਾਲਾਸੋਰ ‘ਚ ਅਤੇ ਤੀਜੀ ਜਨ ਸਭਾ ਸ਼ਾਮ 4:30 ਵਜੇ ਕੇਂਦਰਪਾੜਾ ‘ਚ ਹੋਵੇਗੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਅਸ਼ੋਕਨਗਰ ‘ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਵੱਡੀ ਗੱਲ ਕਹੀ। ਉਨ੍ਹਾਂ ਕਿਹਾ ਸੀ ਕਿ ਅਸੀਂ ਰੇਲਵੇ, ਐਕਸਪ੍ਰੈਸਵੇਅ, ਵਾਟਰਵੇਅ, ਏਅਰਪੋਰਟ ਵਰਗੇ ਹਰ ਤਰੀਕੇ ਨਾਲ ਪੂਰਬੀ ਭਾਰਤ ਵਿੱਚ ਸੰਪਰਕ ਵਧਾਉਣ ਲਈ ਕੰਮ ਕੀਤਾ ਹੈ। ਬੰਗਾਲ ਵਿੱਚ ਜ਼ਿਆਦਾਤਰ ਫੈਕਟਰੀਆਂ ਬੰਦ ਹਨ। ਨੌਜਵਾਨ ਇੱਥੋਂ ਹਿਜਰਤ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇੱਕ ਹੋਰ ਗਾਰੰਟੀ ਦੇ ਰਿਹਾ ਹਾਂ, ਟੀਐਮਸੀ ਤਾਂ ਕੀ ਇਸ ਲਈ ਦੁਨੀਆ ਦੀ ਕੋਈ ਵੀ ਤਾਕਤ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਤੋਂ ਨਹੀਂ ਰੋਕ ਸਕਦੀ।
ਹਿੰਦੂਸਥਾਨ ਸਮਾਚਾਰ