New Delhi: ਕੇਂਦਰੀ ਗ੍ਰਹਿ ਅਮਿਤ ਸ਼ਾਹ ਮੰਗਲਵਾਰ ਨੂੰ ਓਡੀਸ਼ਾ ਵਿੱਚ ਚੋਣ ਪ੍ਰਚਾਰ ਕਰਨਗੇ। ਭਾਜਪਾ (BJP)ਨੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੰਗਲਵਾਰ ਦੇ ਚੋਣ ਦੌਰੇ ਦਾ ਪ੍ਰੋਗਰਾਮ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ। ਸ਼ਾਹ ਇਨ੍ਹਾਂ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਮੋਦੀ ਦੇ 400 ਪਾਰ ਦੇ ਟੀਚੇ ਨੂੰ ਪੂਰਾ ਕਰਨ ਲਈ ਓਡੀਸ਼ਾ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ।
ਬੀਜੇਪੀ (BJP)ਦੇ ਐਕਸ ਹੈਂਡਲ ਮੁਤਾਬਕ ਸਟਾਰ ਪ੍ਰਚਾਰਕ ਸ਼ਾਹ ਓਡੀਸ਼ਾ ਦੇ ਭਦਰਕ ਲੋਕ ਸਭਾ ਹਲਕੇ ਵਿੱਚ ਦੁਪਹਿਰ 12:30 ਵਜੇ ਜਨਸਭਾ ਨੂੰ ਸੰਬੋਧਨ ਕਰਨਗੇ। ਇਹ ਜਨ ਸਭਾ ਚੰਦਬਲੀ ਵਿੱਚ ਹੋਵੇਗੀ। ਇੱਥੋਂ ਉਹ ਓਡੀਸ਼ਾ ਦੇ ਜੈਪੁਰ ਲੋਕ ਸਭਾ ਹਲਕੇ ਪਹੁੰਚਣਗੇ। ਇੱਥੇ ਉਨ੍ਹਾਂ ਦੀ ਜਨਸਭਾ ਦੁਪਹਿਰ 2:15 ਵਜੇ ਪਨਈਕੋਇਲੀ ਵਿਖੇ ਹੋਵੇਗੀ। ਇਸ ਤੋਂ ਬਾਅਦ ਅਮਿਤ ਸ਼ਾਹ ਸ਼ਾਮ 4 ਵਜੇ ਜਗਤਸਿੰਘਪੁਰ ਲੋਕ ਸਭਾ ਹਲਕੇ ‘ਚ ਚੋਣ ਪ੍ਰਚਾਰ ਕਰਨਗੇ। ਉਹ ਪੁਰੀ ਜ਼ਿਲ੍ਹੇ ਦੇ ਨੀਮਾਪਾੜਾ ‘ਚ ਜਨਸਭਾ ਨੂੰ ਸੰਬੋਧਿਤ ਕਰਨਗੇ।
ਦੂਜੇ ਪਾਸੇ BJP ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਮੰਗਲਵਾਰ ਨੂੰ ਆਪਣੇ ਗ੍ਰਹਿ ਰਾਜ ਹਿਮਾਚਲ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਜੇਪੀ ਨੱਡਾ ਨੇ ਮੰਗਲਵਾਰ ਸਵੇਰੇ 11 ਵਜੇ ਮੰਡੀ ਲੋਕ ਸਭਾ ਹਲਕੇ ਤੋਂ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ। ਨੱਡਾ ਕਿਨੌਰ ਜ਼ਿਲ੍ਹੇ ਦੇ ਸ਼ੋਲਟੂ ਮੈਦਾਨ ਵਿੱਚ ਭਾਜਪਾ ਦੀ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਦੁਪਹਿਰ 1:20 ਵਜੇ ਇਸੇ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਲਈ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਪੁੱਜਣਗੇ। ਉਹ ਇੱਥੇ ਨਨਖੜੀ ਮੈਦਾਨ ਵਿੱਚ ਵੋਟਰਾਂ ਨੂੰ ਸੰਬੋਧਨ ਕਰਕੇ ਆਸ਼ੀਰਵਾਦ ਲੈਣਗੇ। ਇਸ ਤੋਂ ਬਾਅਦ ਨੱਡਾ ਸ਼ਿਮਲਾ ਲੋਕ ਸਭਾ ਹਲਕੇ ‘ਚ ਚੋਣ ਪ੍ਰਚਾਰ ਕਰਨਗੇ। ਉਹ ਇੱਥੇ ਰੋਹੜੂ ਦੇ ਰਾਮਲੀਲਾ ਮੈਦਾਨ ਵਿੱਚ ਜਨਸਭਾ ਨੂੰ ਸੰਬੋਧਨ ਕਰਨਗੇ।
ਹਿੰਦੂਸਥਾਨ ਸਮਾਚਾਰ