New Delhi: ਲੋਕਸਭਾ ਚੋਣਾਂ ਦੇ ਮੱਧੇਨਜ਼ਰ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਦੋ ਰਾਜਾਂ ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਕਰਨਗੇ। ਉਹ ਝਾਰਖੰਡ ਦੇ ਦੁਮਕਾ ‘ਚ ਜਨਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਇਸ ਵਾਰ ਆਮ ਚੋਣਾਂ ਵਿੱਚ 400 ਪਾਰ ਦੇ ਸੰਕਲਪ ਨੂੰ ਹਾਸਲ ਕਰਨ ਲਈ ਦੇਸ਼ ਭਰ ਵਿੱਚ ਵਿਆਪਕ ਪ੍ਰਚਾਰ ਕਰਕੇ ਵੋਟਰਾਂ ਤੋਂ ਆਸ਼ੀਰਵਾਦ ਲੈ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਝਾਰਖੰਡ ਵਿੱਚ ਦੁਪਹਿਰ 12.15 ਵਜੇ ਦੁਮਕਾ ਵਿੱਚ ਜਨਸਭਾ ਨੂੰ ਸੰਬੋਧਿਤ ਕਰਨਗੇ। ਉਸ ਤੋਂ ਬਾਅਦ ਮੋਦੀ ਝਾਰਖੰਡ ਦੇ ਦੁਮਕਾ ਤੋਂ ਸਿੱਧੇ ਪੱਛਮੀ ਬੰਗਾਲ ਜਾਣਗੇ। ਉਹ ਦੁਪਹਿਰ 2.30 ਵਜੇ ਬਾਰਾਸਾਤ ‘ਚ ਜਨਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਜਾਦਵਪੁਰ ਪਹੁੰਚਣਗੇ।
ਪ੍ਰਧਾਨ ਮੰਤਰੀ ਮੋਦੀ ਜਾਦਵਪੁਰ ਜਨਸਭਾ ਨੂੰ ਸ਼ਾਮ 4 ਵਜੇ ਸੰਬੋਧਨ ਕਰਨਗੇ। ਇੱਥੋਂ ਪ੍ਰਧਾਨ ਮੰਤਰੀ ਮੋਦੀ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਪਹੁੰਚਣਗੇ। ਉਹ ਕੋਲਕਾਤਾ ਉੱਤਰੀ ‘ਚ ਸ਼ਾਮ 6 ਵਜੇ ਰੋਡ ਸ਼ੋਅ ਕਰਨਗੇ। ਰੋਡ ਸ਼ੋਅ ਸ਼ਾਮ 7 ਵਜੇ ਸਵਾਮੀ ਵਿਵੇਕਾਨੰਦ ਦੇ ਨਿਵਾਸ ਨੇੜੇ ਸਮਾਪਤ ਹੋਵੇਗਾ।
ਹਿੰਦੂਸਥਾਨ ਸਮਾਚਾਰ