Hoshiarpur: ਹੁਸ਼ਿਆਰਪੁਰ-ਚੰਡੀਗੜ੍ਹ ਦੀ ਜਰਨੈਲੀ ਸੜਕ ’ਤੇ ਕਸਬਾ ਮਾਹਿਲਪੁਰ ਦੇ ਬਾਹਰਵਾਰ ਜੇਡੀ ਹਸਪਤਾਲ ਦੇ ਨਜ਼ਦੀਕ ਕਾਰ ਤੇ ਐਕਟਿਵਾ ਦੀ ਟੱਕਰ ਨਾਲ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਜਿੱਥੇ ਇਕ ਦੀ ਮੌਤ ਹੋ ਗਈ ਤੇ ਦੂਸਰੇ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਚੰਡੀਗੜ੍ਹ ਦੀ ਜਰਨੈਲੀ ਸੜਕ ’ਤੇ ਕਸਬਾ ਮਾਹਿਲਪੁਰ ਦੇ ਬਾਹਰਵਾਰ ਜੇਡੀ ਹਸਪਤਾਲ ਦੇ ਨਜ਼ਦੀਕ ਇਕ ਕਾਰ ਨੰਬਰ ਡੀਐਲ-3-ਸੀਏਐਸ-5168 ਜੋ ਸ਼੍ਰੀਨਗਰ ਤੋਂ ਪੀਜੀਆਈ ਚੰਡੀਗੜ੍ਹ ਨੂੰ ਮਰੀਜ਼ ਲੈ ਕੇ ਜਾ ਰਹੇ ਸੀ।
ਜਦੋਂ ਉਹ ਮਾਹਿਲਪੁਰ ਦੇ ਬਾਹਰਵਾਰ ਜੇਡੀ ਹਸਪਤਾਲ ਦੇ ਨਜ਼ਦੀਕ ਪਹੁੰਚੇ ਤਾਂ ਇਕ ਐਕਟਿਵਾ ਨੰਬਰ ਪੀਬੀ-07-ਬੀਬਾਈ-6477 ’ਤੇ ਦੋ ਨੌਜਵਾਨ ਸਾਹਿਲ ਵਾਸੀ ਪ੍ਰੇਮਗੜ੍ਹ ਤੇ ਦੂਸਰਾ ਹਰਸ਼ ਕੁਮਾਰ ਪ੍ਰੇਮਗੜ੍ਹ ਸਵਾਰ ਹੋ ਕੇ ਗੜ੍ਹਸ਼ੰਕਰ ਸਾਈਡ ਤੋਂ ਹੁਸ਼ਿਆਰਪੁਰ ਵੱਲ ਜਾ ਰਹੇ ਸੀ ਕਿ ਅਚਾਨਕ ਦੋਨਾਂ ਵਾਹਨਾਂ ਟੱਕਰ ਹੋ ਗਈ ਜਿਸ ਨਾਲ ਐਕਟਿਵਾ ਸਵਾਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੇ ਹਰਸ਼ ਦੀ ਮੌਤ ਹੋ ਗਈ ਤੇ ਦੂਸਰਾ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਉਸਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ