Geneva Open: ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਸ਼ੁੱਕਰਵਾਰ ਨੂੰ ਜੇਨੇਵਾ ਓਪਨ ’ਚ ਉਲਟਫੇਰ ਦਾ ਸ਼ਿਕਾਰ ਹੋ ਗਏ ਅਤੇ ਸੈਮੀਫਾਈਨਲ ‘ਚ ਚੈੱਕ ਗਣਰਾਜ ਦੇ ਟੋਮਸ ਮਚਾਕ ਤੋਂ 6-4, 0-6, 6-1 ਨਾਲ ਹਾਰ ਗਏ। ਮਚਾਕ, ਜੋ ਆਪਣੇ ਪਹਿਲੇ ਏਟੀਪੀ ਟੂਰ-ਪੱਧਰ ਦੇ ਸੈਮੀਫਾਈਨਲ ਵਿੱਚ ਮੁਕਾਬਲਾ ਕਰ ਰਹੇ ਸੀ, ਨੇ ਪਹਿਲੇ ਸੈੱਟ ਵਿੱਚ ਆਪਣੀ ਤਾਕਤ ਦਿਖਾਈ ਜਦੋਂ ਉਨ੍ਹਾਂ 4-1 ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ ਸੈੱਟ ਨੂੰ 6-4 ਨਾਲ ਆਪਣੇ ਨਾਮ ਕਰ ਲਿਆ।
ਸਰਬੀਆਈ ਖਿਡਾਰੀ ਨੇ ਦੂਜੇ ਸੈੱਟ ਵਿੱਚ ਸ਼ਾਨਦਾਰ ਜਵਾਬ ਦਿੰਦਿਆਂ 6-0 ਨਾਲ ਜਿੱਤ ਦਰਜ ਕੀਤੀ ਅਤੇ ਤੀਜੇ ਸੈੱਟ ਵਿੱਚ ਵੀ ਇਸੇ ਲੈਅ ਨੂੰ ਜਾਰੀ ਰੱਖਿਆ ਅਤੇ 1-0 ਦੀ ਬੜ੍ਹਤ ਬਣਾ ਲਈ। ਹਾਲਾਂਕਿ ਇੱਥੋਂ ਮਚਾਕ ਨੇ ਵਾਪਸੀ ਕੀਤੀ ਅਤੇ ਸੈੱਟ 6-1 ਨਾਲ ਜਿੱਤ ਕੇ ਮੈਚ ਵੀ ਜਿੱਤ ਲਿਆ।
37 ਸਾਲਾ ਜੋਕੋਵਿਚ ਨੂੰ ਆਪਣੇ 23 ਸਾਲਾ ਵਿਰੋਧੀ ਦੇ ਖਿਲਾਫ ਕਈ ਵਾਰ ਸਰੀਰਕ ਰੂਪ ’ਚ ਸੰਘਰਸ਼ ਕਰਨਾ ਪਿਆ ਅਤੇ ਪਹਿਲੇ ਸੈੱਟ ਦੇ ਅੰਤ ‘ਤੇ ਉਨ੍ਹਾਂ ਨੂੰ ਮੈਡੀਕਲ ਟਾਈਮਆਊਟ ਮਿਲਿਆ। ਦੂਜਾ ਦਰਜਾ ਪ੍ਰਾਪਤ ਨਾਰਵੇ ਦੇ ਕੈਸਪਰ ਰੂਡ ਅਤੇ ਇਟਲੀ ਦੇ ਫਲੇਵੀਓ ਕੋਬੋਲੀ ਵਿਚਾਲੇ ਸੈਮੀਫਾਈਨਲ ਮੈਚ ਮੀਂਹ ਕਾਰਨ ਮੁਲਤਵੀ ਕਰ ਦਿੱਤਾ ਗਿਆ।
ਡਬਲਜ਼ ਵਿੱਚ, ਮਾਰਸੇਲੋ ਅਰੇਵਲੋ ਅਤੇ ਮੇਟ ਪਾਵਿਕ ਸੈਮੀਫਾਈਨਲ ਜਿੱਤਣ ਤੋਂ ਬਾਅਦ ਫਾਈਨਲ ਵਿੱਚ ਲੋਇਡ ਗਲਾਸਪੂਲ ਅਤੇ ਜੀਨ-ਜੂਲੀਅਨ ਰੋਜਰ ਦਾ ਸਾਹਮਣਾ ਕਰਨਗੇ।
ਹਿੰਦੂਸਥਾਨ ਸਮਾਚਾਰ