French Open 2024: ਚੌਦਾਂ ਵਾਰ ਦੇ ਚੈਂਪੀਅਨ ਰਾਫੇਲ ਨਡਾਲ 2024 ਫਰੈਂਚ ਓਪਨ ਦੇ ਪਹਿਲੇ ਦੌਰ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਦਾ ਸਾਹਮਣਾ ਕਰਨ ਲਈ ਤਿਆਰ ਹਨ। ਟੂਰਨਾਮੈਂਟ ਦਾ ਡਰਾਅ ਵੀਰਵਾਰ ਨੂੰ ਐਲਾਨਿਆ ਗਿਆ। ਇਹ ਦੋ ਸਾਲ ਪਹਿਲਾਂ ਉਨ੍ਹਾਂ ਦੇ ਸੈਮੀਫਾਈਨਲ ਦਾ ਰੀਮੈਚ ਹੋਵੇਗਾ ਜਦੋਂ ਜ਼ਵੇਰੇਵ ਨੂੰ ਗਿੱਟੇ ਦੀ ਸੱਟ ਲੱਗ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਮੁਕਾਬਲੇ ਤੋਂ ਰਿਟਾਇਰ ਹੋਣਾ ਪਿਆ ਸੀ।
ਨਡਾਲ ਕਮਰ ਦੀ ਸੱਟ ਕਾਰਨ ਪਿਛਲੇ ਸਾਲ ਦੇ ਐਡੀਸ਼ਨ ਤੋਂ ਖੁੰਝ ਗਏ ਸੀ ਅਤੇ ਸੰਭਵ ਹੈ ਕਿ ਇਹ ਕਲੇ ਕੋਰਟ ’ਚ ਉਨ੍ਹਾਂ ਦੀ ਆਖਰੀ ਪੇਸ਼ੀ ਹੋ ਸਕਦੀ ਹੈ। ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਦਾ ਸਾਹਮਣਾ ਸ਼ੁਰੂਆਤੀ ਦੌਰ ਵਿੱਚ ਸਥਾਨਕ ਵਾਈਲਡਕਾਰਡ ਪਿਏਰੇ-ਹਿਊਗਜ਼ ਹਰਬਰਟ ਨਾਲ ਹੋਵੇਗਾ।
ਨਡਾਲ ਅਤੇ ਜੋਕੋਵਿਚ ਡਰਾਅ ਦੇ ਇੱਕੋ ਹੀ ਅੱਧ ਵਿੱਚ ਹਨ ਅਤੇ ਸੈਮੀਫਾਈਨਲ ਵਿੱਚ ਮਿੜ ਸਕਦੇ ਹਨ। ਮੌਜੂਦਾ ਆਸਟ੍ਰੇਲੀਅਨ ਓਪਨ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਜਨਨਿਕ ਸਿਨਰ, ਆਪਣੀ ਮੁਹਿੰਮ ਦੀ ਸ਼ੁਰੂਆਤ ਅਮਰੀਕਾ ਦੇ ਕ੍ਰਿਸਟੋਫਰ ਯੂਬੈਂਕਸ ਵਿਰੁੱਧ ਕਰਨਗੇ। ਦੋ ਵਾਰ ਦੇ ਪ੍ਰਮੁੱਖ ਚੈਂਪੀਅਨ ਤੀਜਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਜ਼ ਪਹਿਲੇ ਦੌਰ ਵਿੱਚ ਕੁਆਲੀਫਾਇਰ ਜੇਤੂ ਨਾਲ ਭਿੜਨਗੇ।
ਡਰਾਅ ਅਨੁਸਾਰ ਪਹਿਲੇ ਗੇੜ ਵਿੱਚ ਵੱਡੇ ਖਿਡਾਰੀਆਂ ਦੇ ਮੈਚ ਇਸ ਪ੍ਰਕਾਰ ਹਨ –
ਰਾਫੇਲ ਨਡਾਲ ਬਨਾਮ ਅਲੈਗਜ਼ੈਂਡਰ ਜ਼ਵੇਰੇਵ
ਗੇਲ ਮੋਨਫਿਲਸ ਬਨਾਮ ਥਿਆਗੋ ਸੇਬੋਥ ਵਾਈਲਡ
ਜੈਕਬ ਮੇਨਸਿਕ ਬਨਾਮ ਕੈਸਪਰ ਰੂਡ
ਕੈਰਨ ਖਾਚਾਨੋਵ ਬਨਾਮ ਸੁਮਿਤ ਨਾਗਲ
ਹੋਲਗਰ ਰੂਣ ਬਨਾਮ ਡੈਨੀਅਲ ਇਵਾਂਸ
ਉਗੋ ਹੰਬਰਟ ਬਨਾਮ ਲੋਰੇਂਜ਼ੋ ਸੋਨੇਗੋ
ਸਟੇਫਾਨੋਸ ਸਿਤਸਿਪਾਸ ਬਨਾਮ ਮਾਰਟਨ ਫੁਕਸੋਵਿਕਸ
ਸਟੈਨ ਵਾਵਰਿੰਕਾ ਬਨਾਮ ਐਂਡੀ ਮਰੇ
ਜਨਨਿਕ ਸਿਨਰ ਬਨਾਮ ਕ੍ਰਿਸਟੋਫਰ ਯੂਬੈਂਕਸ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ