Geneva Open 2024: ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਵੀਰਵਾਰ ਨੂੰ ਇੱਥੇ ਡਚਮੈਨ ਟੈਲੋਨ ਗ੍ਰਿਕਸਪੁਰ ਨੂੰ 7-5, 6-1 ਨਾਲ ਹਰਾ ਕੇ ਜੇਨੇਵਾ ਓਪਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਜੋਕੋਵਿਚ ਨੇ ਇਹ ਮੈਚ 77 ਮਿੰਟ ਵਿੱਚ ਜਿੱਤ ਲਿਆ।
ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਗ੍ਰਿਕਸਪੁਰ ਨੂੰ 28 ਮੈਂਬਰੀ ਜਿਨੇਵਾ ਟੂਰਨਾਮੈਂਟ ਵਿੱਚ ਛੇਵਾਂ ਦਰਜਾ ਪ੍ਰਾਪਤ ਸੀ। ਇਹ ਟੂਰਨਾਮੈਂਟ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਫ੍ਰੈਂਚ ਓਪਨ ਤੋਂ ਪਹਿਲਾਂ ਅਭਿਆਸ ਵਜੋਂ ਕੰਮ ਕਰਦਾ ਹੈ।
ਸ਼ੁੱਕਰਵਾਰ ਨੂੰ ਸੈਮੀਫਾਈਨਲ ‘ਚ ਜੋਕੋਵਿਚ ਦਾ ਸਾਹਮਣਾ ਚੈੱਕ ਗਣਰਾਜ ਦੇ ਟੋਮਸ ਮਾਚਕ ਨਾਲ ਹੋਵੇਗਾ, ਜਿਨ੍ਹਾਂ ਅਮਰੀਕਾ ਦੇ ਅਲੈਕਸ ਮਿਸ਼ੇਲਸਨ ਨੂੰ 6-3, 7-6 (2) ਨਾਲ ਹਰਾਇਆ।
ਵੀਰਵਾਰ ਨੂੰ ਹੋਏ ਹੋਰ ਮੈਚਾਂ ਵਿੱਚ ਦੂਜਾ ਦਰਜਾ ਪ੍ਰਾਪਤ ਨਾਰਵੇ ਦੇ ਕੈਸਪਰ ਰੂਡ ਨੇ ਅਰਜਨਟੀਨਾ ਦੇ ਸੇਬੇਸਟਿਅਨ ਬਾਏਜ਼ ਨੂੰ 6-3, 3-6, 6-4 ਨਾਲ ਹਰਾਇਆ ਜਦਕਿ ਇਟਲੀ ਦੇ ਫਲੇਵੀਓ ਕੋਬੋਲੀ ਨੇ ਕਜ਼ਾਕਿਸਤਾਨ ਦੇ ਅਲੈਗਜ਼ੈਂਡਰ ਸ਼ੇਵਚੇਂਕੋ ਨੂੰ 6-4, 6-4 ਨਾਲ ਹਰਾਇਆ।
ਹਿੰਦੂਸਥਾਨ ਸਮਾਚਾਰ