Chandigarh: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕਿਆਂ ’ਚ ਗਰਜਣਗੇ। ਇਸ ਦੌਰਾਨ ਉਹ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦੇ ਹੱਕ ’ਚ ਜਨ ਸਭਾ ਕਰਨਗੇ ਜਦਕਿ ਗੁਰਦਾਸਪੁਰ ਤੋਂ ਵਿਧਾਇਕ ਤੇ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੋ ਰੋਡ ਸ਼ੋਅ ਤੇ ਜਨ ਸਭਾ ਕਰਕੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦੇਣਗੇ ਲੋਕਾਂ ਨੂੰ “ਆਪ” ਦੇ ਹੱਕ ਵਿੱਚ ਵੋਟ ਪਾਉਣ ਦਾ ਸੱਦਾ ਵੀ ਦੇਣਗੇ। ਪੁਲਿਸ ਵੱਲੋਂ ਉਕਤ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਮੁੱਖ ਮੰਤਰੀ ਮਾਨ ਦੀ ਭੁਲੱਥ ਵਿਖੇ ਦੁਪਹਿਰ 12 ਵਜੇ ਜਨਤਕ ਮੀਟਿੰਗ ਹੋਵੇਗੀ। ਜਦੋਂਕਿ ਦੁਪਹਿਰ ਬਾਅਦ ਗੁਰਦਾਸਪੁਰ ਖੇਤਰ ਵਿੱਚ ਰੋਡ ਸ਼ੋਅ ਅਤੇ ਜਨ ਸਭਾ ਹੋਵੇਗੀ। ਪਹਿਲਾ ਰੋਡ ਸ਼ੋਅ ਡੇਰਾ ਬਾਬਾ ਨਾਨਕ ਕਲਾਨੌਰ ਬੱਸ ਸਟੈਂਡ ਨੇੜੇ ਬਾਅਦ ਦੁਪਹਿਰ 3 ਵਜੇ ਹੋਵੇਗਾ। ਜਦੋਂਕਿ ਦੂਜਾ ਰੋਡ ਸ਼ੋਅ ਸ਼ਾਮ 4 ਵਜੇ ਰੇਲਵੇ ਸਟੇਸ਼ਨ ਨੇੜੇ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਬਾਬਾ ਲਾਲ ਚੌਕ ਵਿਖੇ ਕੀਤਾ ਜਾਵੇਗਾ। ਉਹ ਸ਼ਾਮ 5 ਵਜੇ ਬਟਾਲਾ ਵਿੱਚ ਲੋਕ ਮਿਲਨੀ ਸਮਾਗਮ ਵਿੱਚ ਵੀ ਸ਼ਿਰਕਤ ਕਰਨਗੇ।
ਹਿੰਦੂਸਥਾਨ ਸਮਾਚਾਰ