New Delhi: ਭਾਰਤੀ ਜਨਤਾ ਪਾਰਟੀ (BJP)ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅੱਜ ਉੱਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰਨਗੇ। ਭਾਜਪਾ ਨੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਅੱਜ ਦੇ ਚੋਣ ਦੌਰੇ ਦਾ ਪ੍ਰੋਗਰਾਮ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ। ਭਾਜਪਾ ਪ੍ਰਧਾਨ ਨੱਡਾ ਪ੍ਰਧਾਨ ਮੰਤਰੀ ਮੋਦੀ ਦੇ ਇਨ੍ਹਾਂ ਆਮ ਚੋਣਾਂ ਵਿੱਚ 400 ਪਾਰ ਦੇ ਟੀਚੇ ਨੂੰ ਪੂਰਾ ਕਰਨ ਲਈ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ।
ਬੀਜੇਪੀ ਦੇ ਐਕਸ ਹੈਂਡਲ ਮੁਤਾਬਕ ਨੱਡਾ ਅੱਜ ਦੁਪਹਿਰ 1 ਵਜੇ ਕੁਸ਼ੀਨਗਰ ਜ਼ਿਲ੍ਹੇ ਦੇ ਕਿਸਾਨ ਇੰਟਰ ਕਾਲਜ ਸਾਖੋਪੁਰ ਵਿੱਚ ਜਨਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਬਾਅਦ ਦੁਪਹਿਰ 3 ਵਜੇ ਬਲੀਆ ਜ਼ਿਲ੍ਹੇ ਦੇ ਦੁਬਹਰ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਹ ਜਨਸਭਾ ਜੀਯਰ ਸਵਾਮੀ ਯੱਗ ਸਥਾਨ ਜਨਾਰੀ ਵਿਖੇ ਹੋਵੇਗੀ। ਨੱਡਾ ਇੱਥੋਂ ਰੌਬਰਟਸਗੰਜ ਜ਼ਿਲ੍ਹੇ ਦੇ ਸੋਨਭੱਦਰ ਦਾ ਰੁਖ ਜਾਣਗੇ। ਉੱਥੇ ਉਹ ਸ਼ਾਮ 5:05 ਵਜੇ ਹਾਈਡਿਲ ਗਰਾਊਂਡ ‘ਚ ਭਾਜਪਾ ਦੀ ਜਨਸਭਾ ਨੂੰ ਸੰਬੋਧਨ ਕਰਨਗੇ।
ਹਿੰਦੂਸਥਾਨ ਸਮਾਚਾਰ/