Kolkata: ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ਕਤਲ ਲਈ ਉਨ੍ਹਾਂ ਦੇ ਇੱਕ ਦੋਸਤ ਨੇ 5 ਕਰੋੜ ਰੁਪਏ ਦੀ ਸੁਪਰਾੀ ਦਿੱਤੀ ਸੀ। ਇਸ ਸਬੰਧ ਵਿਚ ਤਿੰਨ ਲੋਕਾਂ ਨੂੰ ਬੰਗਲਾਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਸੀਆਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਇੱਕ ਯੋਜਨਾਬੱਧ ਕਤਲ ਸੀ। ਸੰਸਦ ਮੈਂਬਰ ਦੇ ਇੱਕ ਪੁਰਾਣੇ ਦੋਸਤ ਨੇ ਉਨ੍ਹਾਂ ਨੂੰ ਮਾਰਨ ਲਈ ਕਰੀਬ ਪੰਜ ਕਰੋੜ ਦਾ ਭੁਗਤਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਅਵਾਮੀ ਲੀਗ ਦੇ ਸਾਂਸਦ ਦਾ ਇਹ ਦੋਸਤ ਅਮਰੀਕੀ ਨਾਗਰਿਕ ਹੈ ਅਤੇ ਕੋਲਕਾਤਾ ਵਿੱਚ ਉਸਦਾ ਇੱਕ ਫਲੈਟ ਹੈ।
ਸੀਆਈਡੀ ਦੇ ਆਈਜੀ ਅਖਿਲੇਸ਼ ਚਤੁਰਵੇਦੀ ਨੇ ਕਿਹਾ ਕਿ ਬੰਗਾਲ ਆ ਕੇ ਸੰਸਦ ਮੈਂਬਰ ਦੇ ਲਾਪਤਾ ਹੋਣ ਤੋਂ ਬਾਅਦ ਸ਼ੁਰੂ ਕੀਤੀ ਜਾਂਚ ਵਿੱਚ ਪੁਲਿਸ ਨੂੰ ਉਨ੍ਹਾਂ ਦੇ ਕਤਲ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ। ਇਹ ਪੁੱਛੇ ਜਾਣ ‘ਤੇ ਕਿ ਕੀ ਪੁਲਿਸ ਨੂੰ ਕੋਲਕਾਤਾ ਦੇ ਬਾਹਰਵਾਰ ਨਿਊ ਟਾਊਨ ਵਿਚ ਇਕ ਲਗਜ਼ਰੀ ਅਪਾਰਟਮੈਂਟ ਵਿਚ ਖੂਨ ਦੇ ਧੱਬੇ ਮਿਲੇ ਹਨ, ਜਿੱਥੇ ਸੰਸਦ ਮੈਂਬਰ ਨੂੰ ਆਖਰੀ ਵਾਰ 13 ਮਈ ਨੂੰ ਦੇਖਿਆ ਗਿਆ ਸੀ, ਚਤੁਰਵੇਦੀ ਨੇ ਕਿਹਾ, “ਸਾਡੀ ਫੋਰੈਂਸਿਕ ਟੀਮ ਸ਼ੱਕੀ ਅਪਰਾਧ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।” ਇਸ ਬਾਰੇ ਬੋਲਣਾ ਬਹੁਤ ਜਲਦਬਾਜ਼ੀ ਹੋਵੇਗੀ।”
ਹਿੰਦੂਸਥਾਨ ਸਮਾਚਾਰ